ਸਸਪੈਂਸ ਥ੍ਰਿਲਰ ਫਿਲਮ ‘Drishyam 2’ ਨੇ ਰਿਲੀਜ਼ ਦੇ 26 ਦਿਨ ਬਾਅਦ ਵੀ ਸਿਨੇਮਾਘਰਾਂ ‘ਚ ਧੂਮ ਮਚਾਈ ਹੋਈ ਹੈ। ਫਿਲਮ ਨੇ 26ਵੇਂ ਦਿਨ ਤੱਕ ਆਪਣੇ ਖਾਤੇ ‘ਚ 212.93 ਕਰੋੜ ਰੁਪਏ ਜਮ੍ਹਾ ਕਰ ਲਏ ਹਨ। ਅਜੇ ਦੇਵਗਨ, ਤੱਬੂ ਤੋਂ ਇਲਾਵਾ ਇਸ ਵਾਰ ਫਿਲਮ ‘ਦ੍ਰਿਸ਼ਯਮ 2’ ‘ਚ ਅਕਸ਼ੇ ਖੰਨਾ ਦੀ ਐਂਟਰੀ ਹੋਈ ਹੈ, ਜਿਸ ਦੇ ਇਕ ਪੁਲਸ ਅਫਸਰ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਫਿਲਮ ਦੀ ਕਮਾਈ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਲਦ ਹੀ 300 ਕਰੋੜ ਤੱਕ ਦਾ ਸਫਰ ਤੈਅ ਕਰੇਗੀ। ਕਮਾਈ ਦੇ ਮਾਮਲੇ ‘ਚ ‘ਦ੍ਰਿਸ਼ਮ 2’ ਨੇ ਇਸ ਸਾਲ ਰਿਲੀਜ਼ ਹੋਈ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਸੁਪਰਹਿੱਟ ਫਿਲਮ ‘ਭੂਲ ਭੁਲਾਇਆ 2’ ਨੂੰ ਪਿੱਛੇ ਛੱਡ ਦਿੱਤਾ ਹੈ। ਅਜੇ ਦੇਵਗਨ ਦੀ ਇਹ ਚੌਥੀ ਫਿਲਮ ਹੈ ਜਿਸ ਨੇ 200 ਕਰੋੜ ਦਾ ਅੰਕੜਾ ਪਾਰ ਕੀਤਾ ਹੈ।
ਇਸ ਤੋਂ ਪਹਿਲਾਂ ਅਜੇ ਦੇਵਗਨ ਦੀ ਫਿਲਮ ‘ਗੋਲਮਾਲ ਅਗੇਨ’ ਅਤੇ ‘ਤਾਨਾਜੀ’ ਨੇ 200 ਕਰੋੜ ਦਾ ਕਾਰੋਬਾਰ ਕੀਤਾ ਸੀ। ਸਾਲ 2022 ਭਾਵੇਂ ਹੀ ਬਾਕੀ ਸਿਤਾਰਿਆਂ ਲਈ ਕੁਝ ਖਾਸ ਨਾ ਰਿਹਾ ਹੋਵੇ ਪਰ ਅਜੇ ਦੇਵਗਨ ਲਈ ਇਹ ਸਾਲ ਖੁਸ਼ਕਿਸਮਤ ਸਾਬਤ ਹੋਇਆ। ਫਿਲਮ ‘ਦ੍ਰਿਸ਼ਮ 2’ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਆਪਣੇ ਚੌਥੇ ਹਫਤੇ ਦੇ ਸ਼ੁੱਕਰਵਾਰ ਨੂੰ 2.62 ਕਰੋੜ, ਸ਼ਨੀਵਾਰ ਨੂੰ 4.67 ਕਰੋੜ, ਐਤਵਾਰ ਨੂੰ 6.16 ਕਰੋੜ, ਸੋਮਵਾਰ ਨੂੰ 1.61 ਕਰੋੜ ਅਤੇ ਮੰਗਲਵਾਰ ਨੂੰ 1.57 ਕਰੋੜ ਦੀ ਕਮਾਈ ਕੀਤੀ ਹੈ। ਅਜੇ ਦੇਵਗਨ ਅਤੇ ਸ਼੍ਰਿਆ ਸਰਨ ਦੀ 2015 ਦੀ ਹਿੱਟ ਫਿਲਮ ‘ਦ੍ਰਿਸ਼ਯਮ’ ਦੇ ਸੀਕਵਲ ਲਈ ਦਰਸ਼ਕਾਂ ਨੇ 7 ਸਾਲ ਇੰਤਜ਼ਾਰ ਕੀਤਾ ਹੈ। ‘ਦ੍ਰਿਸ਼ਯਮ 2’ ਦੀ ਕਹਾਣੀ ‘ਚ ਸਲਗਾਂਵਕਰ ਪਰਿਵਾਰ ‘ਚ ਕਾਫੀ ਕੁਝ ਬਦਲ ਗਿਆ ਹੈ।
ਫਿਲਮ ‘ਚ ਵਿਜੇ ਦਾ ਕਿਰਦਾਰ ਨਿਭਾਉਣ ਵਾਲੇ ਅਜੇ ਦੇਵਗਨ ਹੁਣ ਆਪਣਾ ਥੀਏਟਰ ਚਲਾਉਂਦੇ ਹਨ ਅਤੇ ਫਿਲਮ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਸ ਦੀਆਂ ਧੀਆਂ ਵੀ ਵੱਡੀਆਂ ਹੋ ਗਈਆਂ ਹਨ ਪਰ ਵਿਜੇ ਦਾ ਪਰਿਵਾਰ ਗੋਆ ਪੁਲਿਸ ਨੂੰ ਦੇਖ ਕੇ ਡਰ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗਦੀਆਂ ਹਨ। ਫਿਲਮ ਦਾ ਕਲਾਈਮੈਕਸ ਜ਼ਬਰਦਸਤ ਹੈ। ਅਜੇ ਦੇਵਗਨ ਅਗਲੀ ਫਿਲਮ ‘ਭੋਲਾ’ ‘ਚ ਨਜ਼ਰ ਆਉਣਗੇ, ਜਿਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ। ਇਸ ਫਿਲਮ ‘ਚ ਅਜੇ ਦੇਵਗਨ ਅਤੇ ਤੱਬੂ ਦੀ ਜੋੜੀ ਇਕ ਵਾਰ ਫਿਰ ਨਜ਼ਰ ਆਵੇਗੀ।












