ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ਖੇਤਰ ਵਿੱਚ ਤਾਇਨਾਤ 4 ਮਹਿਲਾ ਕਾਂਸਟੇਬਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਇਕ ਮਹਿਲਾ ਕਾਂਸਟੇਬਲ ‘ਪਤਲੀ ਕਮਰੀਆ’ ਗੀਤ ‘ਤੇ ਡਾਂਸ ਕਰ ਰਹੀ ਹੈ। ਉੱਥੇ ਦੋ ਕਾਂਸਟੇਬਲ ਉਸ ਦਾ ਸਾਥ ਦੇ ਰਹੇ ਹਨ। ਉਸ ਦੇ ਕੋਲ ਖੜ੍ਹਾ ਇਕ ਹੋਰ ਕਾਂਸਟੇਬਲ ਵੀਡੀਓ ਬਣਾ ਰਿਹਾ ਹੈ। ਹਨੂੰਮਾਨਗੜ੍ਹੀ ਦੇ ਪੁਜਾਰੀ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਫਿਲਹਾਲ ਐੱਸਐੱਸਪੀ ਨੇ ਚਾਰੇ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ 10 ਸੈਕਿੰਡ ਦਾ ਵੀਡੀਓ ਇੱਕ ਹਫ਼ਤਾ ਪੁਰਾਣਾ ਦੱਸਿਆ ਜਾ ਰਿਹਾ ਹੈ। ਮਹਿਲਾ ਕਾਂਸਟੇਬਲਾਂ ਦੀ ਪਛਾਣ ਕਵਿਤਾ ਪਟੇਲ, ਕਾਮਿਨੀ ਕੁਸ਼ਵਾਹਾ, ਕਸ਼ਿਸ਼ ਸਾਹਨੀ ਅਤੇ ਸੰਧਿਆ ਸਿੰਘ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਦੀ ਡਿਊਟੀ ਰਾਮਲਲਾ ਪਾਵਨ ਅਸਥਾਨ ਤੋਂ 500 ਮੀਟਰ ਦੂਰ ਸੁਰੱਖਿਆ ਹੇਠ ਲਗਾਈ ਗਈ ਸੀ। ਮਹਿਲਾ ਕਾਂਸਟੇਬਲ ਨੇ ਦੁਪਹਿਰ ਵੇਲੇ ਵੀਡੀਓ ਬਣਾਈ। ਜਦੋਂ ਮੰਦਰ ਸ਼ਰਧਾਲੂਆਂ ਲਈ ਬੰਦ ਰਹਿੰਦਾ ਹੈ।
ਹਨੂੰਮਾਨਗੜ੍ਹੀ ਦੇ ਪੁਜਾਰੀ ਰਮੇਸ਼ ਦਾਸ ਨੇ ਕਿਹਾ, “ਰਾਮਲੱਲਾ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਉਸ ਦੀ ਰਾਖੀ ਕਰ ਰਹੀਆਂ ਮਹਿਲਾ ਕਾਂਸਟੇਬਲਾਂ ਨੇ ਅਸ਼ਲੀਲ ਗੀਤਾਂ ‘ਤੇ ਡਾਂਸ ਕੀਤਾ ਹੈ। ਇਹ ਰਾਮਲਲਾ ਅਤੇ ਉਸ ਦੇ ਸ਼ਰਧਾਲੂਆਂ ਦਾ ਅਪਮਾਨ ਹੈ। ਔਰਤ ਕਾਂਸਟੇਬਲ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮਾਮਲੇ ‘ਚ ਐੱਸਐੱਸਪੀ ਮੁਨੀਰਾਜ ਨੇ ਦੱਸਿਆ, “ਚਾਰ ਮਹਿਲਾ ਕਾਂਸਟੇਬਲ ਵੀਵੀਆਈਪੀ ਡਿਊਟੀ ‘ਤੇ ਤਾਇਨਾਤ ਸਨ। ਜਿਨ੍ਹਾਂ ਦੀ ਵੀਡੀਓ ਸਾਹਮਣੇ ਆ ਗਈ ਹੈ। ਮਾਮਲੇ ‘ਚ ਚਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।”
----------- Advertisement -----------
ਅਯੁੱਧਿਆ ‘ਚ ਤਾਇਨਾਤ 4 ਮਹਿਲਾ ਪੁਲਿਸ ਮੁਲਾਜ਼ਮਾਂ ਨੇ ਗਾਣੇ ਤੇ ਕੀਤਾ ਡਾਂਸ, ਬਣਾਈ ਰੀਲ; ਚਾਰਾਂ ਨੂੰ ਕੀਤਾ ਸਸਪੈਂਡ
Published on
----------- Advertisement -----------
----------- Advertisement -----------












