ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਇਕ ਵਿਅਕਤੀ ਕੋਲੋਂ 30 ਹਜ਼ਾਰ ਅਮਰੀਕੀ ਡਾਲਰ ਅਤੇ 300 ਦਿਰਹਾਮ ਬਰਾਮਦ ਹੋਏ ਹਨ। ਮੁਲਜ਼ਮ ਦੀ ਪਛਾਣ ਦੀਪਕ ਜੇਰਮਦਾਸ ਤੇਜਵਾਨੀ ਵਜੋਂ ਹੋਈ ਹੈ। ਸੀਆਈਐਸਐਫ ਦੇ ਪੀਆਰਓ ਅਨੁਸਾਰ ਬਰਾਮਦ ਕੀਤੇ ਗਏ ਡਾਲਰ ਅਤੇ ਦਿਰਹਾਮ ਇੱਕ ਬੈਗ ਵਿੱਚ ਲੁਕਾ ਕੇ ਲਿਆਂਦੇ ਗਏ ਹਨ। ਇਸ ਦੀ ਕੀਮਤ 25 ਲੱਖ ਰੁਪਏ ਹੈ। ਸੀਆਈਐਸਐਫ ਅਧਿਕਾਰੀਆਂ ਮੁਤਾਬਕ ਦੀਪਕ ਗੁਰਮਦਾਸ ਤੇਜਵਾਨੀ ਇੰਨੀ ਕਰੰਸੀ ਲਿਆਉਣ ਲਈ ਪੁੱਛਗਿੱਛ ਦੌਰਾਨ ਕੋਈ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਤੋਂ ਬਾਅਦ ਉਸ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।
----------- Advertisement -----------
ਦਿੱਲੀ ਏਅਰਪੋਰਟ ‘ਤੇ ਵਿਅਕਤੀ ਪਾਸੋਂ 25 ਲੱਖ ਰੁਪਏ ਮੁੱਲ ਦੇ 30 ਹਜ਼ਾਰ ਅਮਰੀਕੀ ਡਾਲਰ ਅਤੇ 300 ਦਿਰਹਾਮ ਬਰਾਮਦ
Published on
----------- Advertisement -----------












