April 24, 2026, 6:56 am
----------- Advertisement -----------
HomeNewsHealthBelly Fat ਇੱਕਦਮ ਹੋ ਜਾਵੇਗਾ Flat ਬਸ ਕਰੋ ਇਹ ਕੰਮ

Belly Fat ਇੱਕਦਮ ਹੋ ਜਾਵੇਗਾ Flat ਬਸ ਕਰੋ ਇਹ ਕੰਮ

Published on

----------- Advertisement -----------

ਪੇਟ ਦੀ ਚਰਬੀ ਘੱਟ ਕਰਨ ਲਈ ਵਰਕਆਊਟ ਦੇ ਨਾਲ-ਨਾਲ ਡਾਇਟ ਦਾ ਖਾਸ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਕੁੱਝ ਵੀ ਹਲਕਾ-ਫੁਲਕਾ ਖਾਣ ‘ਤੇ ਪੇਟ ‘ਚ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ। ਇਹ ਪੇਟ ‘ਚ ਗੈਸ ਦੇ ਕਾਰਨ ਵੀ ਹੋ ਸਕਦੀ ਹੈ। ਪਰ ਜ਼ਿਆਦਾਤਰ ਵਧੇ ਹੋਏ ਪੇਟ ਦਾ ਕਾਰਨ ਸਰੀਰ ਦੀ ਐਕਸਟ੍ਰਾ ਚਰਬੀ ਹੁੰਦੀ ਹੈ। ਆਓ ਅੱਜ ਜਾਣਦੇ ਹਾਂ ਪੇਟ ਦੀ ਇਸ ਵਧੀ ਹੋਈ ਚਰਬੀ ਤੋਂ ਛੁਟਕਾਰਾ ਪਾਉਣ ਦੇ ਆਸਾਨ ਤਰੀਕੇ…

ਮਿੱਠੇ ਨੂੰ ਕਰੋ ਨਾਂਹ
ਪੇਟ ਵਧਣ ਦਾ ਸਭ ਤੋਂ ਵੱਡਾ ਕਾਰਨ ਮਿੱਠਾ ਹੈ। ਦੁਕਾਨਾਂ ‘ਤੇ ਮਿਲਣ ਵਾਲੀ ਕੈਂਡੀਜ਼, ਪੇਸਟਰੀਜ਼, ਕੇਕ ਅਤੇ ਨਾਲ ਹੀ ਸਾਫਟ ਡਰਿੰਕਸ ਪੇਟ ਦੀ ਚਰਬੀ ਦਾ ਮੁੱਖ ਕਾਰਨ ਹੈ। ਜੇ ਤੁਸੀਂ ਆਪਣਾ ਪੇਟ ਘੱਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜ਼ਿੰਦਗੀ ਤੋਂ ਬਾਹਰ ਕੱਢ ਦਿਓ। ਅਜਿਹਾ ਕਰਨ ਨਾਲ ਤੁਸੀਂ ਸਿਰਫ ਇੱਕ ਹਫਤੇ ‘ਚ 100 ਤੋਂ ਵੱਧ ਕੈਲੋਰੀਜ ਨੂੰ ਬਰਨ ਕਰ ਪਾਓਗੇ।

ਫਾਸਟ ਫੂਡ
ਫਾਸਟ ਫੂਡ ਖਾਣ ‘ਚ ਬਹੁਤ ਸੁਆਦ ਲੱਗਦਾ ਹੈ। ਹਰ ਕੋਈ ਇਸਨੂੰ ਮਜ਼ੇ ਨਾਲ ਚਟਕਾਰੇ ਲੈ ਕੇ ਖਾਂਦਾ ਹੈ। ਖਾਂਦੇ ਸਮੇਂ ਸਰੀਰ ‘ਚ ਜਮ੍ਹਾਂ ਹੁੰਦੀ ਫੈਟ ਦਾ ਪਤਾ ਨਹੀਂ ਚਲਦਾ, ਪਰ ਹੌਲੀ ਹੌਲੀ ਇਹ ਫੈਟ ਸਰੀਰ ਦਾ ਬੁਰਾ ਹਾਲ ਕਰ ਦਿੰਦੀ ਹੈ। ਸਿਹਤ ਦੇ ਮਸਲਿਆਂ ਦੇ ਨਾਲ ਤੁਹਾਡਾ ਸਰੀਰ ਦਿਖਣ ‘ਚ ਵੀ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ।

ਸ਼ਰਾਬ ਦਾ ਸੇਵਨ
ਜੋ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ ਉਨ੍ਹਾਂ ਦੇ ਪੇਟ ‘ਚ ਵੀ ਐਕਸਟ੍ਰਾ ਚਰਬੀ ਜਮਾ ਹੋ ਜਾਂਦੀ ਹੈ। ਹੌਲੀ-ਹੌਲੀ ਇਹ ਫੈਟ ਤੁਹਾਨੂੰ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਵੀ ਸ਼ਿਕਾਰ ਬਣਾਉਂਦੀ ਹੈ।

ਦੁੱਧ
ਜੇ ਤੁਸੀਂ ਆਪਣੇ ਬੈਲੀ ਫੈਟ ਨੂੰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਕੁਝ ਸਮੇਂ ਲਈ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਤੋਂ ਦੂਰ ਰਹੋ। ਪੇਟ ਦੀ ਚਰਬੀ ਨੂੰ ਘਟਾਉਣ ਲਈ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੁੰਦੀ ਹੈ। ਫਿਰ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਦਿਖਾਈ ਦੇਣਗੇ। ਚਾਹ ‘ਚ ਵੀ 3/4 ਕੱਪ ਪਾਣੀ ਅਤੇ 1/4 ਦੁੱਧ ਹੋਣਾ ਚਾਹੀਦਾ ਅਤੇ ਖੰਡ ਬਿਲਕੁਲ ਨਹੀਂ

ਰਿਫਾਇੰਡ ਗ੍ਰੇਨਸ
ਰਿਫਾਇੰਡ ਗ੍ਰੇਨਸ ਯਾਨੀ ਬ੍ਰੈਡਸ। ਇਨ੍ਹਾਂ ਚੀਜ਼ਾਂ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਜਿਸ ਦੇ ਕਾਰਨ ਸਰੀਰ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡਾ ਪੇਟ ਘੱਟ ਨਹੀਂ ਹੋਵੇਗਾ। ਰਿਫਾਇੰਡ ਗ੍ਰੇਨਸ ਦੀ ਬਜਾਏ ਸਾਬਤ ਅਨਾਜ ਆਪਣੀ ਡਾਇਟ ‘ਚ ਸ਼ਾਮਲ ਕਰੋ।

ਪੈਕਡ ਜੂਸ
ਫਲਾਂ ਦੇ ਸੇਵਨ ਜਿੱਥੇ ਭਾਰ ਘੱਟ ਕਰਦਾ ਹੈ ਉੱਥੇ ਹੀ ਮਾਰਕੀਟ ‘ਚ ਮਿਲਣ ਵਾਲੇ ਪੈਕਡ ਜੂਸ ਪੀਣ ਨਾਲ ਤੁਹਾਡਾ ਬੈਲੀ ਫੈਟ ਵੱਧਦਾ ਹੈ। ਘਰ ‘ਚ ਬਣੇ ਜੂਸ ਦਾ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਫਿਰ ਵੀ ਜੂਸ ਦੀ ਜਗ੍ਹਾ ਫਲ ਖਾਓ, ਸਰੀਰ ‘ਚ ਫਾਈਬਰ ਜਾਵੇਗਾ ਜਿਸ ਨਾਲ ਸਰੀਰ ‘ਚ ਐਕਸਟ੍ਰਾ ਫੈਟ ਜਮਾ ਨਹੀਂ ਹੋ ਪਾਵੇਗਾ।

ਆਲੂ
ਆਲੂ ‘ਚ ਜ਼ਿਆਦਾ ਮਾਤਰਾ ‘ਚ ਸਟਾਰਚ ਹੁੰਦਾ ਹੈ। ਇੱਕ ਆਲੂ ਯਾਨਿ ਇੱਕ ਚੱਮਚ ਖੰਡ। ਅਜਿਹੇ ‘ਚ ਬੈਲੀ ਫੈਟ ਨੂੰ ਘੱਟ ਕਰਨ ਲਈ ਕੁਝ ਸਮੇਂ ਲਈ ਆਲੂ ਤੋਂ ਦੂਰ ਰਹੋ।

ਬਦਾਮ
ਬਦਾਮ ਤੁਹਾਡੇ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਪਰ ਦਿਨ ‘ਚ 5 ਤੋਂ ਵੱਧ ਬਦਾਮ ਸਰੀਰ ‘ਚ ਫੈਟ ਦਾ ਕਾਰਨ ਬਣਦੇ ਹਨ। ਜੇ ਤੁਸੀਂ ਬੱਚਿਆਂ ਨੂੰ ਸ਼ਾਮ ਨੂੰ ਦੁੱਧ ਦੇ ਨਾਲ ਬਦਾਮ ਦਿੰਦੇ ਹੋ ਤਾਂ ਇਸ ‘ਚ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜਿਹੜੀਆਂ ਕੁੜੀਆਂ ਭਾਰ ਘਟਾਉਣ ਦੀਆਂ ਸ਼ੌਕੀਨ ਹਨ ਉਨ੍ਹਾਂ ਨੂੰ ਘੱਟੋ-ਘੱਟ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।

ਇਹ ਚੀਜ਼ਾਂ ਖਾਓ…
ਹਰੀਆਂ ਸਬਜ਼ੀਆਂ ‘ਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਵਾਰ-ਵਾਰ ਕੁੱਝ ਖਾਣ ਦਾ ਦਿਲ ਕਰਨਾ ਹੀ ਤੁਹਾਡੇ ਬੈਲੀ ਫੈਟ ਦਾ ਕਾਰਨ ਬਣਦਾ ਹੈ। ਜੇ ਤੁਸੀਂ ਬੈਲੀ ਫੈਟ ਤੋਂ ਬਚਣਾ ਜਾਂ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਖਾਓ।


ਓਟਮੀਲ ਸਾਬਤ ਅਨਾਜ ਦੀ ਸੰਖਿਆ ‘ਚ ਆਉਣ ਵਾਲਾ ਸਭ ਤੋਂ ਵਧੀਆ ਅਨਾਜ ਹੈ। ਇਹ ਸਰੀਰ ਦੇ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਲਾਲ ਅਤੇ ਬਲੂ ਬੇਰੀਜ਼ ਵੀ ਭਾਰ ਘਟਾਉਣ ‘ਚ ਮਦਦਗਾਰ ਹਨ। ਰੈੱਡ ਅਤੇ ਬਲੂ ਬੇਰੀਜ਼ ਦੇ ਨਾਲ-ਨਾਲ ਸਟ੍ਰਾਬੇਰੀ ਅਤੇ ਬਲੈਕਬੇਰੀ ਵੀ ਫਾਇਦੇਮੰਦ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਤਿਆਰੀਆਂ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ...

  ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਵੀਡੀਓ ਕਾਨਫ਼ਰੰਸਿੰਗ...

“ਮੇਰਾ ਸ਼ੇਰ ਬੰਦਾ ਅੱਜ ਧੀਆਂ ਦੇ ਦੁੱਖੋਂ ਮੰਜੇ ‘ਤੇ ਪਿਆ”, ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ

ਜਲੰਧਰ ਦੀ ਮਸ਼ਹੂਰ ਸੂਫ਼ੀ ਗਾਇਕ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਕਿਡਨੀ...

ਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਉੱਪਰ ਖ਼ਰੀਦਣ ਲਈ ਵਚਨਬੱਧ : ਕਟਾਰੂਚੱਕ

*ਚੰਡੀਗੜ੍ਹ/ਅੰਮ੍ਰਿਤਸਰ, 22 ਅਪ੍ਰੈਲ 2026* :ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ...

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ...

ਚੰਡੀਗੜ੍ਹ; 22 ਅਪ੍ਰੈਲ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਿਹਤ...

24 ਅਪ੍ਰੈਲ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ 15 ਮਿੰਟ ਦਾ ਬਲੈਕਆਊਟ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਅਪਰੈਲ ਸ਼ੁੱਕਰਵਾਰ ਨੂੰ ਰਾਤ 8 ਵਜੇ ਇੱਕ ਵਿਸ਼ੇਸ਼...

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

*ਚੰਡੀਗੜ੍ਹ, 22 ਅਪ੍ਰੈਲ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ...

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...