ਪੰਜਾਬ ਦੇ ਲੁਧਿਆਣਾ ‘ਚ ਇਕ ਘਰ ਦੀ ਛੱਤ ‘ਤੇ ਡਰੰਮ ‘ਚੋਂ ਇਕ ਨਾਬਾਲਗ ਨੌਜਵਾਨ (ਪੀਯੂਸ਼)ਦੀ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਕ ਡਰੰਮ ਵਿੱਚ ਪਾ ਕੇ ਉੱਪਰ ਮਿੱਟੀ ਨਾਲ ਪਲਾਸਟਰ ਕਰ ਦਿੱਤਾ ਗਿਆ। ਸਾਰੇ ਘਰ ਵਿੱਚ ਬਦਬੂ ਫੈਲ ਗਈ। ਜਦੋਂ ਨੌਜਵਾਨ ਦੀ ਮਾਂ ਸਫਾਈ ਕਰਦੇ ਹੋਏ ਛੱਤ ‘ਤੇ ਪਹੁੰਚੀ ਤਾਂ ਉਸ ਦੀ ਨਜ਼ਰ ਡਰੰਮ ‘ਤੇ ਪਈ। ਇਸੇ ਦੌਰਾਨ ਪੀਯੂਸ਼ ਦੀ ਮਾਂ ਸਵਿਤਾ ਨੂੰ ਉਸ ਦੇ ਦਿਓਰ ਦਾ ਫੋਨ ਆਇਆ। ਉਸ ਨੇ ਕਿਹਾ ਕਿ ਤੁਹਾਡੇ ਲੜਕੇ ਦੀ ਲਾਸ਼ ਛੱਤ ‘ਤੇ ਡਰੰਮ ‘ਚ ਪਈ ਹੈ, ਜਾ ਕੇ ਬਾਹਰ ਕੱਢ ਲਓ। ਜਦੋਂ ਪੀਯੂਸ਼ ਦੀ ਮਾਂ ਨੇ ਡਰੰਮ ਦੀ ਜਾਂਚ ਕੀਤੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਚਾਚੇ ਨੇ ਪੀਯੂਸ਼ ਨੂੰ ਮਾਰ ਕੇ ਇੱਕ ਡਰੰਮ ਵਿੱਚ ਪਾ ਦਿੱਤਾ ਅਤੇ ਉੱਪਰ ਮਿੱਟੀ ਭਰ ਦਿੱਤੀ ਗਈ। ਔਰਤ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਦੋਸ਼ੀ ਚਾਚੇ ਨੇ ਸਵਿਤਾ ਨੂੰ ਦੱਸਿਆ ਸੀ ਕਿ ਪੀਯੂਸ਼ 5 ਤਰੀਕ ਤੋਂ ਕ੍ਰਿਕਟ ਮੈਚ ਖੇਡਣ ਦਿੱਲੀ ਗਿਆ ਸੀ। ਇਸ ਕਾਰਨ ਸਵਿਤਾ ਨੇ ਆਪਣੇ ਬੇਟੇ ਦੀ ਜ਼ਿਆਦਾ ਭਾਲ ਨਹੀਂ ਕੀਤੀ। ਜਦ ਬੇਟੇ ਦਾ ਕੋਈ ਫੋਨ ਨਾ ਆਇਆ ਤਾਂ ਸਵਿਤਾ ਪਰੇਸ਼ਾਨ ਹੋ ਗਈ। ਇਸ ਦੌਰਾਨ ਦਿਓਰ ਵੀ ਘਰੋਂ ਲਾਪਤਾ ਹੋ ਗਿਆ। ਅਚਾਨਕ ਦਿਓਰ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਪੀਯੂਸ਼ ਨੂੰ ਛੱਤ ‘ਤੇ ਪਏ ਡਰੰਮ ਚ ਦੱਬਿਆ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਪਿਊਸ਼ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਸਵਿਤਾ ਦੇ ਦੋ ਬੱਚੇ ਹਨ। ਉਹ ਆਪਣੇ ਦਿਓਰ ਨਾਲ ਹੀ ਰਹਿੰਦੀ ਸੀ। ਘਟਨਾ ਦੇ ਬਾਅਦ ਤੋਂ ਦੋਸ਼ੀ ਚਾਚਾ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।
----------- Advertisement -----------
ਲੁਧਿਆਣਾ: ਚਾਚੇ ਨੇ ਭਤੀਜੇ ਨੂੰ ਮਾਰ ਕੇ ਡਰੰਮ ‘ਚ ਦੱਬਿਆ
Published on
----------- Advertisement -----------
----------- Advertisement -----------












