June 6, 2026, 10:53 am
----------- Advertisement -----------
HomeNewsLatest Newsਛੜਿਆਂ ਦੀ ਅਨੋਖੀ ਮੰਗ: ਘੋੜੀ 'ਤੇ ਸਵਾਰ ਹੋ ਕੇ ਬਾਜੇ ਗਾਜੇ ਨਾਲ...

ਛੜਿਆਂ ਦੀ ਅਨੋਖੀ ਮੰਗ: ਘੋੜੀ ‘ਤੇ ਸਵਾਰ ਹੋ ਕੇ ਬਾਜੇ ਗਾਜੇ ਨਾਲ ਸਰਕਾਰ ਤੋਂ ਲਾੜੀਆਂ ਦੀ ਕੀਤੀ ਮੰਗ

Published on

----------- Advertisement -----------

ਮਹਾਰਾਸ਼ਟਰ ਦੇ ਸੋਲਾਪੁਰ ਤੋਂ ਛੜਿਆਂ ਦੇ ਜਲੂਸ ਕੱਢਣ ਦੀ ਹੈਰਾਨ ਕਰਨ ਵਾਲੀ ਖਬਰ ਆਈ ਹੈ। ਬੁੱਧਵਾਰ ਨੂੰ ਸ਼ਹਿਰ ਦੇ ਕੁਆਰੇ ਨੌਜਵਾਨਾਂ ਨੇ ਵਿਆਹ ਦੇ ਕੱਪੜੇ ਪਹਿਨ ਕੇ ਅਤੇ ਘੋੜੀ ‘ਤੇ ਸਵਾਰ ਹੋ ਕੇ ਜਲੂਸ ਕੱਢਿਆ। ਉਨ੍ਹਾਂ ਨੇ ਕਲੈਕਟਰ ਦਫ਼ਤਰ ਜਾ ਕੇ ਮੰਗ ਪੱਤਰ ਸੌਂਪਿਆ ਅਤੇ ਆਪਣੇ ਲਈ ਲਾੜੀਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਦਰਅਸਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਔਰਤ-ਮਰਦ ਅਨੁਪਾਤ ਵਿਗੜ ਗਿਆ ਹੈ। ਇਸ ਕਾਰਨ ਨੌਜਵਾਨ ਲੜਕੇ-ਲੜਕੀਆਂ ਦੇ ਵਿਆਹ ਨਹੀਂ ਹੋ ਰਹੇ ਹਨ। ਬੁੱਧਵਾਰ ਨੂੰ ਸੋਲਾਪੁਰ ਦੇ ਇਕ ਸੰਗਠਨ ਨੇ ‘ਦੁਲਹਨ ਮੋਰਚਾ’ ਕੱਢਿਆ। ਇਸ ਵਿੱਚ ਲਾੜਿਆਂ ਦੇ ਰੂਪ ਵਿੱਚ ਬਹੁਤ ਸਾਰੇ ਕੁਆਰੇ ਘੋੜੇ ‘ਤੇ ਬੈਂਡ ਵਜਾਉਂਦੇ ਹੋਏ ਸੋਲਾਪੁਰ ਕਲੈਕਟਰ ਦਫ਼ਤਰ ਪਹੁੰਚੇ।
ਮਹਾਰਾਸ਼ਟਰ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਲਈ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੈਟਲ ਡਾਇਗਨੌਸਟਿਕ ਤਕਨੀਕ (ਪੀਸੀਪੀਐਨਡੀਟੀ) ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਵਿੱਚ ਲਿੰਗ ਨਿਰਧਾਰਨ ਟੈਸਟ ਤੋਂ ਬਾਅਦ ਕੰਨਿਆ ਭਰੂਣ ਹੱਤਿਆ ਕਾਰਨ ਇਹ ਅਨੁਪਾਤ ਵਿਗੜ ਗਿਆ ਹੈ।
ਇਹ ਜਲੂਸ ਜਯੋਤੀ ਕ੍ਰਾਂਤੀ ਪ੍ਰੀਸ਼ਦ ਵੱਲੋਂ ਕੱਢਿਆ ਗਿਆ। ਇਸ ਦੇ ਸੰਸਥਾਪਕ ਰਮੇਸ਼ ਬਰਾਸਕਰ ਨੇ ਕਿਹਾ ਕਿ ਲੋਕ ਬੈਚਲਰਜ਼ ਦੇ ਮਾਰਚ ਨੂੰ ਦੇਖ ਕੇ ਹੱਸ ਸਕਦੇ ਹਨ, ਪਰ ਕੌੜੀ ਸੱਚਾਈ ਇਹ ਹੈ ਕਿ ਸੂਬੇ ਵਿੱਚ ਘੱਟ ਰਹੇ ਲਿੰਗ ਅਨੁਪਾਤ ਕਾਰਨ ਬਹੁਤ ਸਾਰੇ ਵਿਆਹ ਯੋਗ ਲੜਕਿਆਂ ਨੂੰ ਲੜਕੀਆਂ ਨਹੀਂ ਮਿਲ ਰਹੀਆਂ ਹਨ।
ਬੋਰਸਕਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਲਿੰਗ ਅਨੁਪਾਤ ਪ੍ਰਤੀ 1000 ਲੜਕਿਆਂ ਪਿੱਛੇ 889 ਲੜਕੀਆਂ ਰਹਿ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਅਸਮਾਨਤਾ ਲਈ ਸਰਕਾਰ ਜ਼ਿੰਮੇਵਾਰ ਹੈ। ਇਹ ਸਥਿਤੀ ਕੰਨਿਆ ਭਰੂਣ ਹੱਤਿਆ ਕਾਰਨ ਪੈਦਾ ਹੋਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...