June 9, 2026, 3:59 am
----------- Advertisement -----------
HomeNewsAutomobilesਹੀਰੋ ਨੇ ਲਾਂਚ ਕੀਤਾ XPulse 200T 4V: ਸਮਾਰਟਫੋਨ ਕਨੈਕਟੀਵਿਟੀ ਅਤੇ ਕਾਲ ਅਲਰਟ...

ਹੀਰੋ ਨੇ ਲਾਂਚ ਕੀਤਾ XPulse 200T 4V: ਸਮਾਰਟਫੋਨ ਕਨੈਕਟੀਵਿਟੀ ਅਤੇ ਕਾਲ ਅਲਰਟ ਵਰਗੇ ਕਈ ਫੀਚਰਸ

Published on

----------- Advertisement -----------

Hero MotoCorp ਨੇ ਆਪਣੀ ਨਵੀਂ ਬਾਈਕ XPulse 200T 4V ਲਾਂਚ ਕਰ ਦਿੱਤੀ ਹੈ। Hero XPulse 200T ਨੂੰ ਸ਼ਾਨਦਾਰ ਸਪੋਰਟੀ ਲੁੱਕ ਦਿੱਤਾ ਗਿਆ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1,25,726 ਰੁਪਏ (ਐਕਸ-ਸ਼ੋਰੂਮ, ਮੁੰਬਈ) ਤੋਂ ਸ਼ੁਰੂ ਹੁੰਦੀ ਹੈ। ਦੱਸ ਦੇਈਏ ਕਿ ਇਸ ਬਾਈਕ ਨੇ XPulse 200 2V ਨੂੰ ਰਿਪਲੇਸ ਕੀਤਾ ਹੈ।
ਬਾਈਕ ਨੂੰ LED ਹੈੱਡਲਾਈਟ ਅਤੇ ਬਾਡੀ ਕਲਰ ਪੇਂਟਿਡ ਹੈੱਡ ਕੇਸਿੰਗ ਦੇ ਉੱਪਰ ਇੱਕ ਛੋਟੀ ਫਲਾਈ ਸਕ੍ਰੀਨ ਮਿਲਦੀ ਹੈ। XPulse 200T 4V ਸਮਾਰਟਫੋਨ ਕਨੈਕਟੀਵਿਟੀ ਅਤੇ ਕਾਲ ਅਲਰਟ ਸਿਸਟਮ ਤੋਂ ਇਲਾਵਾ USB ਚਾਰਜਰ, ਗੇਅਰ ਇੰਡੀਕੇਟਰ ਅਤੇ ਸਾਈਡ-ਸਟੈਂਡ ਇੰਜਣ ਕੱਟ-ਆਫ ਦੇ ਨਾਲ ਇੱਕ ਪੂਰੀ ਤਰ੍ਹਾਂ ਨਾਲ ਡਿਜੀਟਲ LCD ਇੰਸਟਰੂਮੈਂਟ ਕਲੱਸਟਰ ਪ੍ਰਾਪਤ ਕਰੇਗਾ। ਬਾਈਕ ਦੇ ਅਲਾਏ ਡਿਜ਼ਾਈਨ, ਸਕੂਪਡ ਸੀਟ ਅਤੇ ਸਾਈਡ ਪੈਨਲ ਨੂੰ ਪਹਿਲਾਂ ਵਾਂਗ ਹੀ ਬਰਕਰਾਰ ਰੱਖਿਆ ਗਿਆ ਹੈ।
ਨਵੀਂ XPulse 200T 4V ਨੂੰ 200cc 4 ਵਾਲਵ ਆਇਲ-ਕੂਲਡ ਇੰਜਣ ਮਿਲਦਾ ਹੈ। ਇਹ 19.1PS ਦੀ ਅਧਿਕਤਮ ਪਾਵਰ ਅਤੇ 17.3Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਰਾਈਡਰ ਦੀ ਸੁਰੱਖਿਆ ਲਈ ਇਸ ‘ਚ 276mm ਫਰੰਟ ਅਤੇ 220mm ਰੀਅਰ ਪੇਟਲ ਡਿਸਕ ਬ੍ਰੇਕ ਮਿਲੇਗੀ। ਬਾਈਕ ‘ਚ 17-ਇੰਚ ਕਾਸਟ-ਅਲਾਏ ਰਿਮ, ਸਕੂਪਡ ਸੀਟ ਅਤੇ ਸਾਈਡ ਪੈਨਲ ਦਿੱਤੇ ਗਏ ਹਨ।
ਕੰਪਨੀ ਇਸ ਨੂੰ ਤਿੰਨ ਨਵੇਂ ਕਲਰ ਆਪਸ਼ਨਸ- ਸਪੋਰਟਸ ਰੈੱਡ, ਮੈਟ ਫੰਕ ਲਾਈਮ ਯੈਲੋ ਅਤੇ ਮੈਟ ਸ਼ੀਲਡ ਗੋਲਡ ‘ਚ ਲੈ ਕੇ ਆਈ ਹੈ। ਇਸ ਵਿੱਚ ਨਿਓ-ਰੇਟਰੋ ਸਟਾਈਲਿੰਗ ਅਤੇ ਬੋਲਡ ਗ੍ਰਾਫਿਕਸ ਦੇ ਨਾਲ ਸਰਕੂਲਰ ਫੁੱਲ-LED ਹੈੱਡਲੈਂਪਸ ਅਤੇ LED ਪੋਜੀਸ਼ਨ ਲੈਂਪ ਦਿੱਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...