ਸਾਲ 2022 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਕੋਈ ਵੀ ਸਾਲ ਹਰ ਕਿਸੇ ਦੀ ਜ਼ਿੰਦਗੀ ਵਿੱਚ ਨੂੰ ਚੰਗੇ-ਮਾੜੇ ਪਲ ਦੇ ਕੇ ਲੰਘ ਜਾਂਦਾ ਹੈ। ਇਹ ਸਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਲਈ ਖੁਸ਼ੀਆਂ ਲੈ ਕੇ ਆਇਆ ਹੈ। ਕੁਝ ਸੈਲੇਬਸ ਨੇ ਇਸ ਸਾਲ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ, ਤਾਂ ਕੁਝ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਸਾਲ 2022 ਵਿੱਚ ਕਿਹੜੇ-ਕਿਹੜੇ ਸੈਲੇਬਸ ਦੇ ਕਿਲਕਾਰੀਆਂ ਗੂੰਜੀਆਂ ਹਨ ।
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਇਸ ਸਾਲ ਅਪ੍ਰੈਲ ‘ਚ ਹੋਇਆ ਸੀ ਅਤੇ ਵਿਆਹ ਦੇ ਕਰੀਬ 7 ਮਹੀਨੇ ਬਾਅਦ ਹੀ ਉਨ੍ਹਾਂ ਦੇ ਘਰ ਬੇਟੀ ਰਾਹਾ ਨੇ ਜਨਮ ਲਿਆ ਸੀ। ਦੋਵੇਂ 6 ਨਵੰਬਰ ਨੂੰ ਮਾਤਾ-ਪਿਤਾ ਬਣੇ ਸਨ। ਹਾਲਾਂਕਿ ਜਦੋਂ ਵਿਆਹ ਤੋਂ ਬਾਅਦ ਆਲੀਆ ਦੇ ਪ੍ਰੈਗਨੈਂਸੀ ਦੀ ਖਬਰ ਸਾਹਮਣੇ ਆਈ ਤਾਂ ਫੈਨਜ਼ ਨੂੰ ਕਾਫੀ ਝਟਕਾ ਲੱਗਾ ਪਰ ਉਹ ਆਪਣੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਅਮਰੀਕੀ ਗਾਇਕ ਨਿਕ ਜੋਨਸ ਇਸ ਸਾਲ ਦੇ ਸ਼ੁਰੂ ਵਿੱਚ ਮਾਤਾ-ਪਿਤਾ ਬਣੇ ਸਨ। 15 ਜਨਵਰੀ ਨੂੰ ਉਨ੍ਹਾਂ ਦੇ ਬੱਚੇ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਸੀ। 22 ਜਨਵਰੀ ਦੇਰ ਰਾਤ ਪ੍ਰਿਯੰਕਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।
ਸਾਲ 2018 ‘ਚ ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਧੂਮ-ਧਾਮ ਨਾਲ ਵਿਆਹ ਕੀਤਾ ਅਤੇ 20 ਅਗਸਤ 2022 ਨੂੰ ਦੋਵੇਂ ਇਕ ਬੇਟੇ ਦੇ ਮਾਤਾ-ਪਿਤਾ ਬਣੇ। ਸੋਨਮ ਨੇ ਇਸ ਸਾਲ ਮਾਰਚ ‘ਚ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਉਸ ਨੂੰ ਅਕਸਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਦੇਖਿਆ ਗਿਆ ਹੈ।
ਇਹ ਸਾਲ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਲਈ ਵੀ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। ਵਿਆਹ ਦੇ ਛੇ ਸਾਲ ਬਾਅਦ ਵਿਪਾਸ਼ਾ ਨੇ ਬੇਟੀ ਨੂੰ ਜਨਮ ਦਿੱਤਾ।
ਸਾਲ 2022 ਦੀ ਸ਼ੁਰੂਆਤ ‘ਚ ਸਾਊਥ ਅਦਾਕਾਰਾ ਕਾਜਲ ਅਗਰਵਾਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਵੀ ਮਾਤਾ-ਪਿਤਾ ਬਣ ਗਏ ਸਨ। 19 ਅਪ੍ਰੈਲ ਨੂੰ ਕਾਜਲ ਨੇ ਬੇਟੇ ਨੂੰ ਜਨਮ ਦਿੱਤਾ। ਉਸ ਦੇ ਪੁੱਤਰ ਦਾ ਨਾਂ ਨੀਲ ਹੈ। ਬੇਟੇ ਦੇ ਜਨਮ ਤੋਂ ਬਾਅਦ ਤੋਂ ਹੀ ਅਦਾਕਾਰਾ ਫਿਲਮ ਇੰਡਸਟਰੀ ਤੋਂ ਦੂਰ ਹੈ ਅਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। ਅਦਾਕਾਰਾ ਨੇ ਸਾਲ 2020 ਵਿੱਚ ਕਾਰੋਬਾਰੀ ਗੌਤਮ ਕਿਚਲੂ ਨਾਲ ਵਿਆਹ ਕੀਤਾ ਸੀ।











