October 4, 2026, 7:48 am
----------- Advertisement -----------
HomeNewsLatest NewsIPL ਨਿਲਾਮੀ ਵਿੱਚ ਕਿਹੜੀ ਟੀਮ ਨੇ ਕਿਸ ਖਿਡਾਰੀ ਨੂੰ ਕਿੰਨੇ 'ਚ ਖਰੀਦਿਆ:...

IPL ਨਿਲਾਮੀ ਵਿੱਚ ਕਿਹੜੀ ਟੀਮ ਨੇ ਕਿਸ ਖਿਡਾਰੀ ਨੂੰ ਕਿੰਨੇ ‘ਚ ਖਰੀਦਿਆ: ਜਾਣੋ

Published on

----------- Advertisement -----------

ਕੋਚੀ ਵਿੱਚ ਦੁਪਹਿਰ 2.30 ਵਜੇ ਸ਼ੁਰੂ ਹੋਈ ਮਿੰਨੀ ਨਿਲਾਮੀ ਰਾਤ 8.30 ਵਜੇ ਤੱਕ ਚੱਲੀ। 6 ਘੰਟੇ ਚੱਲੀ ਨਿਲਾਮੀ ਵਿੱਚ 10 ਟੀਮਾਂ ਨੇ 80 ਖਿਡਾਰੀ ਖਰੀਦੇ। ਸਨਰਾਈਜ਼ਰਸ ਹੈਦਰਾਬਾਦ ਨੇ ਨਿਲਾਮੀ ਵਿੱਚ ਸਭ ਤੋਂ ਵੱਧ 13 ਖਿਡਾਰੀਆਂ ਨੂੰ 42.25 ਕਰੋੜ ਰੁਪਏ ਦੇ ਪਰਸ ਨਾਲ ਖਰੀਦਿਆ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ 7.05 ਕਰੋੜ ਰੁਪਏ ਦੇ ਪਰਸ ਨਾਲ 8 ਖਿਡਾਰੀਆਂ ਨੂੰ ਖਰੀਦਿਆ।
ਨਿਲਾਮੀ ਤੋਂ ਬਾਅਦ ਸਾਰੀਆਂ ਟੀਮਾਂ ਨੇ ਆਪਣੀ ਟੀਮ ਬਣਾ ਲਈ ਹੈ। ਇਸ ਖਬਰ ‘ਚ ਪਤਾ ਲੱਗੇਗਾ ਕਿ 10 ਟੀਮਾਂ ਨੇ ਕਿਹੜੇ-ਕਿਹੜੇ ਖਿਡਾਰੀਆਂ ਨੂੰ ਕਿੰਨੇ ਪੈਸੇ ‘ਚ ਖਰੀਦਿਆ।

  • ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਰਿਲੇ ਰੂਸੋ ਨੂੰ ਦਿੱਲੀ ਕੈਪੀਟਲਸ ਨੇ 4.60 ਕਰੋੜ ਰੁਪਏ ‘ਚ ਖਰੀਦਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
    -ਕੋਲਕਾਤਾ ਨਾਈਟ ਰਾਈਡਰਜ਼ ਨੇ ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ ਨੂੰ ਉਸ ਦੀ ਬੇਸ ਪ੍ਰਾਈਸ 50 ਲੱਖ ਰੁਪਏ ਵਿੱਚ ਖਰੀਦਿਆ।
    -ਵੈਸਟਇੰਡੀਜ਼ ਦੇ ਸਪਿਨਰ ਅਕਿਲ ਹੁਸੈਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਉਨ੍ਹਾਂ ਦੀ ਬੇਸ ਪ੍ਰਾਈਸ 1 ਕਰੋੜ ਰੁਪਏ ‘ਚ ਖਰੀਦਿਆ।
    -ਆਸਟਰੇਲੀਆ ਦੇ ਸਪਿਨਰ ਐਡਮ ਜ਼ਾਂਪਾ ਨੂੰ ਰਾਜਸਥਾਨ ਰਾਇਲਸ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ।
    -ਅਨਮੋਲਪ੍ਰੀਤ ਸਿੰਘ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ।
    -ਕੇਐਮ ਆਸਿਫ ਨੂੰ ਰਾਜਸਥਾਨ ਰਾਇਲਸ ਨੇ 30 ਲੱਖ ਰੁਪਏ ਵਿੱਚ ਖਰੀਦਿਆ ਹੈ।
    -ਮੁਰੂਗਨ ਅਸ਼ਵਿਨ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਖਰੀਦਿਆ।
    -ਮਨਦੀਪ ਸਿੰਘ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 50 ਲੱਖ ਰੁਪਏ ਵਿੱਚ ਖਰੀਦਿਆ।
    -ਆਕਾਸ਼ ਵਸ਼ਿਸ਼ਟ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ਵਿੱਚ ਖਰੀਦਿਆ ਹੈ।
    -ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਲਖਨਊ ਸੁਪਰਜਾਇੰਟਸ ਨੇ 50 ਲੱਖ ਰੁਪਏ ‘ਚ ਖਰੀਦਿਆ ਹੈ।
    -ਯੁੱਧਵੀਰ ਚਰਕ ਨੂੰ ਲਖਨਊ ਸੁਪਰਜਾਇੰਟਸ ਨੇ ਉਸਦੀ ਬੇਸ ਪ੍ਰਾਈਸ 20 ਲੱਖ ਰੁਪਏ ਵਿੱਚ ਖਰੀਦਿਆ।
    -ਰਾਘਵ ਜੁਆਲ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਦੀ ਬੇਸ ਕੀਮਤ ‘ਤੇ ਖਰੀਦਿਆ ਸੀ।
    -ਅਬਦੁਲ ਪੀਏ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ਵਿੱਚ ਖਰੀਦਿਆ ਸੀ।
    -ਜੋ ਰੂਟ ਨੂੰ ਰਾਜਸਥਾਨ ਰਾਇਲਸ ਨੇ 1 ਕਰੋੜ ਰੁਪਏ ‘ਚ ਖਰੀਦਿਆ।
    -ਸ਼ਾਕਿਬ ਅਲ ਹਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ।
    -ਪੀਯੂਸ਼ ਚਾਵਲਾ ਨੂੰ ਮੁੰਬਈ ਇੰਡੀਅਨਜ਼ ਨੇ 50 ਲੱਖ ਰੁਪਏ ‘ਚ ਖਰੀਦਿਆ ਹੈ।
    -ਲੈੱਗ ਸਪਿਨਰ ਅਮਿਤ ਮਿਸ਼ਰਾ ਨੂੰ ਲਖਨਊ ਸੁਪਰਜਾਇੰਟਸ ਨੇ 50 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਖਰੀਦਿਆ। 40 ਸਾਲਾ ਅਮਿਤ ਨਿਲਾਮੀ ਵਿੱਚ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਸਨ।
    -ਹਰਪ੍ਰੀਤ ਭਾਟੀਆ ਨੂੰ ਪੰਜਾਬ ਕਿੰਗਜ਼ ਨੇ 40 ਲੱਖ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 20 ਲੱਖ ਰੁਪਏ ਸੀ।
    -ਮਨੋਜ ਭਾਂਡੇਗੇ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 20 ਲੱਖ ਰੁਪਏ ‘ਚ ਖਰੀਦਿਆ।
    -ਮਯੰਕ ਡਾਗਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1.80 ਕਰੋੜ ਰੁਪਏ ‘ਚ ਖਰੀਦਿਆ।
    -ਮਾਰਕੋ ਜੈਨਸਨ ਦੇ ਭਰਾ ਡੁਏਨ ਜੈਨਸਨ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਵਿੱਚ ਖਰੀਦਿਆ ਹੈ।
    -ਪ੍ਰੇਰਕ ਮਾਂਕਡ ਨੂੰ ਲਖਨਊ ਸੁਪਰਜਾਇੰਟਸ ਨੇ 20 ਲੱਖ ਰੁਪਏ ਵਿੱਚ ਖਰੀਦਿਆ।
    -ਵਿਕਟਕੀਪਰ ਬੱਲੇਬਾਜ਼ ਡੋਨੋਵਨ ਫਰੇਰਾ ਨੂੰ ਰਾਜਸਥਾਨ ਰਾਇਲਸ ਨੇ 50 ਲੱਖ ਰੁਪਏ ‘ਚ ਖਰੀਦਿਆ।
    -ਉਰਵਿਲ ਪਟੇਲ ਨੂੰ ਗੁਜਰਾਤ ਟਾਈਟਨਸ ਨੇ 20 ਲੱਖ ਰੁਪਏ ਦੀ ਮੂਲ ਕੀਮਤ ‘ਤੇ ਖਰੀਦਿਆ।
    -ਵਿਸ਼ਨੂੰ ਵਿਨੋਦ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਖਰੀਦਿਆ ਸੀ।
    -ਵਿਦਵਤ ਕਵਰੱਪਾ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ ਸੀ।
    -ਰਾਜਨ ਕੁਮਾਰ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 70 ਲੱਖ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 20 ਲੱਖ ਰੁਪਏ ਸੀ।
    -ਸੁਯਸ਼ ਕੁਮਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਲੱਖ ਰੁਪਏ ਦੀ ਮੂਲ ਕੀਮਤ ‘ਤੇ ਖਰੀਦਿਆ।
    -ਆਇਰਲੈਂਡ ਦੇ ਤੇਜ਼ ਗੇਂਦਬਾਜ਼ ਜੋਸ਼ੂਆ ਲਿਟਲ ਨੂੰ ਗੁਜਰਾਤ ਟਾਈਟਨਸ ਨੇ 4.40 ਕਰੋੜ ਰੁਪਏ ਵਿੱਚ ਖਰੀਦਿਆ। ਟੀ-20 ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਦਾ ਰਿਕਾਰਡ ਲਿਟਲ ਦੇ ਨਾਂ ਹੈ। ਉਸ ਨੇ ਨਿਊਜ਼ੀਲੈਂਡ ਵਰਗੀ ਮਜ਼ਬੂਤ ​​ਟੀਮ ਵਿਰੁੱਧ ਹੈਟ੍ਰਿਕ ਵਿਕਟਾਂ ਲਈਆਂ। ਉਸ ਦੀ ਮੂਲ ਕੀਮਤ 50 ਲੱਖ ਰੁਪਏ ਸੀ।
    -ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੂੰ ਗੁਜਰਾਤ ਟਾਈਟਨਸ ਨੇ ਉਨ੍ਹਾਂ ਦੀ ਬੇਸ ਪ੍ਰਾਈਸ 50 ਲੱਖ ਰੁਪਏ ‘ਚ ਖਰੀਦਿਆ।
    -ਸ਼ਮਸ ਮੁਲਾਨੀ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਦੀ ਮੂਲ ਕੀਮਤ ‘ਤੇ ਖਰੀਦਿਆ ਸੀ।
    -ਸਵਪਨਿਲ ਸਿੰਘ ਨੂੰ ਲਖਨਊ ਸੁਪਰਜਾਇੰਟਸ ਨੇ 20 ਲੱਖ ਰੁਪਏ ਦੀ ਮੂਲ ਕੀਮਤ ‘ਤੇ ਖਰੀਦਿਆ।
    -ਕੋਲਕਾਤਾ ਨਾਈਟ ਰਾਈਡਰਜ਼ ਨੇ ਨਾਮੀਬੀਆ ਦੇ ਹਰਫਨਮੌਲਾ ਡੇਵਿਡ ਵੇਸ ਨੂੰ ਉਸ ਦੀ ਮੂਲ ਕੀਮਤ 1 ਕਰੋੜ ਰੁਪਏ ‘ਚ ਖਰੀਦਿਆ।
    -ਨਿਤੀਸ਼ ਕੁਮਾਰ ਰੈੱਡੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ।
    -ਅਵਿਨਾਸ਼ ਸਿੰਘ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 60 ਲੱਖ ਰੁਪਏ ਵਿੱਚ ਖਰੀਦਿਆ। ਉਸ ਦੀ ਮੂਲ ਕੀਮਤ 20 ਲੱਖ ਰੁਪਏ ਸੀ।
    -ਕੁਣਾਲ ਰਾਠੌੜ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਖਰੀਦਿਆ ਸੀ।
    -ਸੋਨੂੰ ਯਾਦਵ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਖਰੀਦਿਆ।
    -ਕੁਲਵੰਤ ਖੇਜਰੋਲੀਆ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਲੱਖ ਰੁਪਏ ਦੀ ਮੂਲ ਕੀਮਤ ‘ਤੇ ਖਰੀਦਿਆ ਸੀ।
    -ਅਜੇ ਮੰਡਲ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ ਸੀ।
    -ਮੋਹਿਤ ਰਾਠੀ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ।
    -ਨੇਹਾਲ ਵਢੇਰਾ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ ਹੈ।
    -ਭਗਤ ਵਰਮਾ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ ਸੀ।
    -ਸ਼ਿਵਮ ਸਿੰਘ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ‘ਤੇ ਖਰੀਦਿਆ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...