ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਾਲ ਦੇ ਪਹਿਲੇ ਹੀ ਦਿਨ ਮੁੰਬਈ ਵਿੱਚ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ, ਮੁੱਖ ਕੋਚ ਰਾਹੁਲ ਦ੍ਰਾਵਿੜ, ਐਨਸੀਏ ਮੁਖੀ ਵੀਵੀਐਸ ਲਕਸ਼ਮਣ, ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ, ਸਕੱਤਰ ਜੈ ਸ਼ਾਹ ਅਤੇ ਸਾਬਕਾ ਮੁੱਖ ਚੋਣਕਾਰ ਚੇਤਨ ਸ਼ਰਮਾ ਹਾਜ਼ਰ ਸਨ। ਬੈਠਕ ‘ਚ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ‘ਚ ਮਿਲੀ ਹਾਰ ‘ਤੇ ਸਵਾਲ ਚੁੱਕੇ ਗਏ। ਇਸ ਦੇ ਨਾਲ ਹੀ 2023 ਵਨਡੇ ਵਿਸ਼ਵ ਕੱਪ ਦੇ ਰੋਡਮੈਪ ਅਤੇ 3 ਮਹੱਤਵਪੂਰਨ ਨੁਕਤਿਆਂ ‘ਤੇ ਵੀ ਫੈਸਲੇ ਲਏ ਗਏ।
ਬੀਸੀਸੀਆਈ ਦੀ ਸਮੀਖਿਆ ਮੀਟਿੰਗ ਦੇ 3 ਨੁਕਤੇ…
ਉਭਰਦੇ ਖਿਡਾਰੀਆਂ ਨੂੰ ਟੀਮ ਇੰਡੀਆ ਦਾ ਹਿੱਸਾ ਬਣਨ ਲਈ ਘਰੇਲੂ ਕ੍ਰਿਕਟ ਖੇਡਣੀ ਹੋਵੇਗੀ।
ਟੀਮ ਇੰਡੀਆ ‘ਚ ਚੋਣ ਲਈ ਯੋ-ਯੋ ਟੈਸਟ ਅਤੇ ਡੇਕਸਾ ਟੈਸਟ ਜ਼ਰੂਰੀ ਹੋਵੇਗਾ। ਇਨ੍ਹਾਂ ਨੂੰ ਪਾਸ ਕਰਨ ਤੋਂ ਬਾਅਦ ਹੀ ਖਿਡਾਰੀ ਭਾਰਤੀ ਟੀਮ ਵਿੱਚ ਚੋਣ ਲਈ ਯੋਗ ਹੋਣਗੇ।
ਇੱਕ ਰੋਜ਼ਾ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਟੀਮ ਇੰਡੀਆ ਦੇ ਭਵਿੱਖ ਦੇ ਦੌਰੇ ਦੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ, ਐਨਸੀਏ ਟੀਮ ਆਈਪੀਐਲ ਫਰੈਂਚਾਈਜ਼ੀ ਟੀਮਾਂ ਦੇ ਨਾਲ ਖਿਡਾਰੀਆਂ ਦੇ ਕੰਮ ਦੇ ਬੋਝ ਦੇ ਪ੍ਰਬੰਧਨ ਦੀ ਨਿਗਰਾਨੀ ਕਰੇਗੀ।
ਬੈਠਕ ‘ਚ ਇਹ ਫੈਸਲਾ ਲਿਆ ਗਿਆ ਕਿ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਆਈ.ਪੀ.ਐੱਲ ਫ੍ਰੈਂਚਾਇਜ਼ੀ ਦੇ ਨਾਲ ਮਿਲ ਕੇ ਭਾਰਤੀ ਖਿਡਾਰੀਆਂ ਦੀ ਖੇਡ ਅਤੇ ਫਿਟਨੈੱਸ ‘ਤੇ ਨਜ਼ਰ ਰੱਖੇਗੀ। ਐਨਸੀਏ ਖਿਡਾਰੀਆਂ ਦੇ ਵਰਕਲੋਡ ਪ੍ਰਬੰਧਨ ਦੀ ਵੀ ਨਿਗਰਾਨੀ ਕਰੇਗਾ। ਤਾਂ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਦਬਾਅ ਪ੍ਰਮੁੱਖ ਭਾਰਤੀ ਖਿਡਾਰੀਆਂ ‘ਤੇ ਨਾ ਆਵੇ।
ਮੁੰਬਈ ‘ਚ ਕਪਤਾਨ ਰੋਹਿਤ ਸ਼ਰਮਾ, ਮੁੱਖ ਕੋਚ ਰਾਹੁਲ ਦ੍ਰਾਵਿੜ, ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਵੀਵੀਐੱਸ ਲਕਸ਼ਮਣ ਅਤੇ ਟੀਮ ਇੰਡੀਆ ਦੇ ਸਾਬਕਾ ਚੋਣਕਾਰ ਚੇਤਨ ਸ਼ਰਮਾ ਨਾਲ ਮੁਲਾਕਾਤ ਕਰੀਬ 4 ਘੰਟੇ ਚੱਲੀ। ਇਸ ਬੈਠਕ ‘ਚ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਹਾਰ ‘ਤੇ ਸਵਾਲ ਚੁੱਕੇ ਗਏ। ਇਸ ਦੇ ਨਾਲ ਹੀ 2023 ‘ਚ ਟੀਮ ਇੰਡੀਆ ਦੇ ਨਿਸ਼ਾਨੇ ‘ਤੇ ਵੀ ਬ੍ਰੇਨਸਟਾਰਮਿੰਗ ਕੀਤੀ ਗਈ।
ਭਾਰਤ ਨੇ 2023 ਵਿੱਚ ਵਨਡੇ ਵਿਸ਼ਵ ਕੱਪ ਖੇਡਣਾ ਹੈ। ਇਸ ਦੇ ਨਾਲ ਹੀ ਇਸ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਹੋਣਾ ਹੈ। ਜੇਕਰ ਭਾਰਤ ਫਰਵਰੀ-ਮਾਰਚ ਦੌਰਾਨ ਆਸਟਰੇਲੀਆ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ ਜਿੱਤ ਲੈਂਦਾ ਹੈ ਤਾਂ ਟੀਮ ਲਗਾਤਾਰ ਦੂਜੀ ਵਾਰ ਡਬਲਿਊਟੀਸੀ ਦਾ ਫਾਈਨਲ ਖੇਡ ਸਕਦੀ ਹੈ। ਪਿਛਲੀ ਵਾਰ ਅਸੀਂ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਗਏ ਸੀ।












