ਬਿੱਗ ਬੌਸ 13 ਦੀ ਐਕਸ ਕੰਟੈਸਟੈਟ ਰਹਿ ਚੁੱਕੀ ਹਿਮਾਸ਼ੀ ਖੁਰਾਣਾ ਸ਼ੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਹਿਮਾਸ਼ੀ ਖੁਰਾਣਾ ਕਈ ਪੰਜਾਬੀ ਗੀਤਾਂ ‘ਚ ਆਪਣੇ ਜਲਵੇ ਦਿਖਾ ਚੁੱਕੀ ਹੈ। ਪੰਜਾਬੀ ਗੀਤਾਂ ‘ਚ ਉਹਨਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਾਲ ਹੀ ਵਿੱਚ ਹਿਮਾਸ਼ੀ ਖੁਰਾਣਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
https://www.instagram.com/p/CX87Z-TIXQa/
ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਕੈਪਸ਼ਨ ਦਿੱਤਾ ਬਲਿਊ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਨੇ ਬਹੁਤ ਹੀ ਸੋਹਣਾ ਨੀਲੇ ਰੰਗ ਦਾ ਡਿਜ਼ਾਈਨਰ ਗਾਊਨ ਪਾਇਆ ਹੋਇਆ ਹੈ। ਉਸ ਨੇ ਪਾਰਟੀਵੇਅਰ ਮੇਅਕਪ ਅਤੇ ਇੱਕ ਡਾਈਮੰਡ ਨੈਕਲੇਸ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਫੈਨਜ਼ ਵੱਲੋਂ ਹਿਮਾਂਸ਼ੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਵੱਖ-ਵੱਖ ਕਾਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹਿਮਾਂਸ਼ੀ ਆਪਣੇ ਗੈਲਮਰਸ ਲੁੱਕ ਨਾਲ ਕਿਸੇ ਵੀ ਹਸੀਨਾ ਨੂੰ ਟੱਕਰ ਦੇ ਸਕਦੀ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਇਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਇੱਕ ਪੰਜਾਬੀ ਅਦਾਕਾਰਾ ਹੈ ਜੋ ਕਿ ਕਈ ਸੁਪਰਹਿੱਟ ਪੰਜਾਬੀ ਹਿੱਟ ਵੀਡੀਓਜ਼ ਜਿਵੇਂ ਕਿ ‘ਨਾ ਨਾ ਨਾ ਨਾ’ ਜੇ ਸਟਾਰ, ‘ਸੋਚ’ ਹਾਰਡੀ ਸੰਧੂ, ‘ਇੰਨਸੋਮੇਨੀਆ’ ਸਿੱਪੀ ਗਿੱਲ ਅਤੇ ‘ਲਦੇਨ’ ਜੱਸੀ ਗਿੱਲ ਆਦਿ ਸੁਪਰਹਿੱਟ ਗਾਣਿਆਂ ‘ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।












