ਸਰਦੀ ‘ਚ ਕੌਫੀ ਠੰਢ ਤੋਂ ਰਾਹਤ ਦਿਵਾਉਂਦੀ ਹੈ ਅਤੇ ਮੂਡ ਵੀ ਚੰਗਾ ਰੱਖਦੀ ਹੈ। ਕੌਫੀ ਸਿਹਤ ਲਈ ਲਾਭਕਾਰੀ ਹੈ। ਇਹ ਸਾਨੂੰ ਐਨਰਜੀ ਦਿੰਦੀ ਹੈ, ਨਾਲ ਹੀ ਤਰੋਤਾਜ਼ਾ ਵੀ ਰੱਖਦੀ ਹੈ।ਅਜਿਹੇ ਲੋਕਾਂ ਨੂੰ ਦੱਸ ਦੇਈਏ ਕਿ ਬਲੈਕ ਕੌਫੀ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਬਲੈਕ ਕੌਫੀ ਵਿਅਕਤੀ ਦੀਆਂ ਨਾੜੀਆਂ ਨੂੰ ਦਰੁਸਤ ਰੱਖਦੀ ਹੈ ਅਤੇ ਖੁਦਕੁਸ਼ੀ ਦੇ ਖਦਸ਼ੇ ਨੂੰ ਘੱਟ ਕਰਦੀ ਹੈ ਅਤੇ ਸ਼ੂਗਰ, ਕਈ ਕਿਸਮਾਂ ਦੇ ਕੈਂਸਰ, ਪਿੱਤੇ ਦੀ ਪੱਥਰੀ ਤੇ ਜਿਗਰ ਸੰਬੰਧੀ ਬੀਮਾਰੀਆਂ ਤੋਂ ਬਚਾਉਂਦੀ ਹੈ।
ਖੋਜੀਆਂ ਅਨੁਸਾਰ 150 ਮਿ. ਲੀ. ਕੌਫੀ ਵਿਚ 60 ਮਿਲੀਗ੍ਰਾਮ ਕੈਫੀਨ ਹੁੰਦੀ ਹੈ।ਬਲੈਕ ਕੌਫੀ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਫਿਜ਼ੀਕਲ ਐਕਟੀਵਿਟੀ ਦੌਰਾਨ ਤੁਹਾਡੀ ਬਾਡੀ ਨੂੰ ਐਨਰਜੀ ਦਿੰਦੀ ਹੈ। ਕੌਫੀ ‘ਚ ਕੈਫੀਨ ਪਾਇਆ ਜਾਂਦਾ ਹੈ, ਇਸਦਾ ਇਸਤੇਮਾਲ ਵਰਕਆਊਟ ਤੋਂ ਪਹਿਲਾਂ ਕੁਝ ਮਾਤਰਾ ‘ਚ ਕਰਨ ਨਾਲ ਐਨਰਜੀ ਮਿਲਦੀ ਹੈ। ਜੇ ਰੋਜ਼ਾਨਾ 300 ਮਿਲੀਗ੍ਰਾਮ ਕੈਫੀਨ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪੂਰੇ ਦਿਨ ਵਿਚ 5 ਕੱਪ ਕੌਫੀ ਆਰਾਮ ਨਾਲ ਪੀ ਸਕਦੇ ਹੋ ਪਰ ਜੇ ਇਸ ਤੋਂ ਜ਼ਿਆਦਾ ਕੌਫੀ ਪੀਤੀ ਜਾਵੇ ਤਾਂ ਇਹ ਪੇਟ ਦੀ ਖਰਾਬੀ, ਦਿਲ ਦੀ ਜਲਨ ਤੇ ਉਨੀਂਦਰੇ ਦਾ ਕਾਰਨ ਬਣ ਸਕਦੀ ਹੈ। ਜ਼ਿਆਦਾ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ।
ਇਸ ਲਈ ਇਸ ਨੂੰ ਘੱਟ ਮਾਤਰਾ ਵਿਚ ਹੀ ਪੀਓ। ਬਲੈਕ ਕੌਫੀ ਲਿਵਰ ਕੈਂਸਰ, ਹੈਪੇਟਾਈਟਿਸ, ਫੈਟੀ ਲਿਵਰ ਰੋਗ ਅਤੇ ਐਲਕੋਹਾਲਿਕ ਸਿਰੋਸਿਸ ਨੂੰ ਰੋਕਣ ‘ਚ ਮਦਦ ਕਰਦਾ ਹੈ। ਜੋ ਲੋਕ ਰੋਜ਼ਾਨਾ 4 ਕੱਪ ਜਾਂ ਇਸਤੋਂ ਜ਼ਿਆਦਾ ਬਲੈਕ ਕੌਫੀ ਪੀਂਦੇ ਹਨ, ਉਸ ‘ਚ ਕਿਸੇ ਵੀ ਪ੍ਰਕਾਰ ਦੀ ਲਿਵਰ ਦੀ ਸਮੱਸਿਆ ਹੋਣ ਦੀ ਸੰਭਾਵਨਾ 80 ਫ਼ੀਸਦੀ ਘੱਟ ਹੁੰਦੀ ਹੈ। ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਬਲੈਕ ਕੌਫੀ ਦਾ ਇਕ ਕੱਪ ਤੁਹਾਡੇ ਮੂਡ ਨੂੰ ਤੁਰੰਤ ਬਦਲ ਸਕਦਾ ਹੈ ਅਤੇ ਚੀਜ਼ਾਂ ਨੂੰ ਬਿਹਤਰ ਬਣਾ ਸਕਦਾ ਹੈ।ਡਿਪ੍ਰੈਸ਼ਨ ਨੂੰ ਦੂਰ ਕਰਨ ‘ਚ ਵੀ ਬਲੈਕ ਕੌਫੀ ਕਾਫੀ ਫਾਇਦੇਮੰਦ ਹੋ ਸਕਦੀ ਹੈ।