75 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਸੀਨੀਅਰ ਨਾਗਰਿਕ ਜਿਨ੍ਹਾਂ ਦੀ ਆਮਦਨ ਦਾ ਇਕ ਮਾਤਰ ਜ਼ਰੀਆ ਪੈਨਸ਼ਨ ਤੇ ਬੈਂਕ ‘ਚ ਰੱਖੇ ਗਏ ਪੈਸੇ ਤੋਂ ਮਿਲਣ ਵਾਲਾ ਵਿਆਜ ਹੈ, ਉਨ੍ਹਾਂ ਨੂੰ ਹੁਣ ਆਪਣੀ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਲੋੜ ਨਹੀਂ ਹੈ। ਫਾਇਨਾਂਸ ਐਕਟ 2021 ਤਹਿਤ ਆਮਦਨ ਕਰ ਐਕਟ, 1961 ‘ਚ ਇਕ ਨਵੀਂ ਧਾਰਾ 194ਪੀ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤਹਿਤ 75 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕ, ਜਿਨ੍ਹਾਂ ਕੋਲ ਬੈਂਕ ‘ਚ ਰੱਖੇ ਗਏ ਖਾਤਿਆਂ ਤੋਂ ਸਿਰਫ਼ ਪੈਨਸ਼ਨ ਤੇ ਵਿਆਜ ਆਮਦਨ ਹੈ ਤੇ ਜਿਨ੍ਹਾਂ ਵਿਚ ਉਹ ਪੈਨਸ਼ਨ ਹਾਸਲ ਕਰਦੇ ਹਨ, ਉਨ੍ਹਾਂ ਨੂੰ ITR ਦਾਖ਼ਲ ਕਰਨ ਤੋਂ ਛੋਟ ਦਿੱਤੀ ਜਾਵੇਗੀ।
ਹਾਲਾਂਕਿ, ਅਜਿਹੇ ਬਜ਼ੁਰਗ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ, ਨੂੰ ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ (ITR) ਭਰਨ ਤੋਂ ਛੋਟ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿੱਤੀ ਸਾਲ 2021-22 ਦੇ ਬਜਟ ਵਿੱਚ ਵਿੱਤ ਮੰਤਰੀ ਨੇ ਐਲਾਨ ਕੀਤਾ ਸੀ ਕਿ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਟੈਕਸ ਰਿਟਰਨ ਭਰਨ ਤੋਂ ਛੋਟ ਦਿੱਤੀ ਜਾਵੇਗੀ, ਉਨ੍ਹਾਂ ਦੀ ਆਮਦਨ ਦਾ ਸਰੋਤ ਪੈਨਸ਼ਨ ਅਤੇ ਫਿਕਸਡ ਡਿਪਾਜ਼ਿਟ ਤੇ ਮਿਲਣ ਵਾਲਾ ਵਿਆਜ ਹੈ ।ਆਮਦਨ ਕਰ ਵਿਭਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਜ਼ਰੀਏ ਇਸ ਗੱਲ ਦੀ ਜਾਣਕਾਰੀ ਉਪਲਬਧ ਕਰਵਾਈ ਹੈ।ਤੁਸੀਂ ਆਨਲਾਈਨ ਤਰੀਕੇ ਨਾਲ ਆਪਣਾ ਆਈਟੀਆਰ ਫਾਈਲ ਕਰ ਸਕਦੇ ਹੋ।
ਇਸ ਦੇ ਲਈ ਤੁਹਾਨੂੰ ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ incometax.gov.in ‘ਤੇ ਜਾਣਾ ਪਵੇਗਾ। ਪੋਰਟਲ ‘ਤੇ ਤੁਹਾਨੂੰ ਲੌਗਇਨ ਦੇ ਬਦਲ ‘ਤੇ ਕਲਿੱਕ ਕਰਨਾ ਪਵੇਗਾ। ਇਸ ਸਟੈੱਪ ਤੋਂ ਬਾਅਦ ਤੁਹਾਨੂੰ ਆਪਣਾ ਯੂਜ਼ਰਨੇਮ ਦਰਜ ਕਰ ਕੇ ਕੰਟੀਨਿਊ ‘ਤੇ ਕਲਿੱਕ ਕਰ ਕੇ ਆਪਣਾ ਪਾਸਵਰਡ ਫਿਲ ਕਰਨਾ ਪਵੇਗਾ। ਇਸ ਤੋਂ ਬਾਅਦ ਈ-ਫਾਈਲ ਦੇ ਟੈਬ ‘ਤੇ ਕਲਿੱਕ ਕਰ ਕੋ ਫਾਈਲ ਇਨਕਮ ਟੈਕਸ ਰਿਟਰਨ ਦੇ ਬਦਲ ‘ਤੇ ਕਲਿੱਕ ਕਰਨਾ ਪਵੇਗਾ। ਹੁਣ ਤੁਹਾਨੂੰ ਅਸੈੱਸਮੈਂਟ ਈਅਰ 2021-22 ਦੇ ਬਦਲ ਦੀ ਚੋਣ ਕਰ ਕੇ ਕੰਟੀਨਿਊ ਦੇ ਬਦਲ ‘ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਆਨਲਾਈਨ ਜਾਂ ਆਫਲਾਈਨ ਦੀ ਆਪਸ਼ਨ ਆਵੇਗੀ। ਤੁਹਾਨੂੰ ਆਨਲਾਈਨ ਦੀ ਆਪਸ਼ਨ ‘ਤੇ ਕਲਿੱਕ ਕਰਨਾ ਹੈ।