ਸਿਆਸੀ ਪਾਰਟੀਆਂ ਵਿਚ ਵਾਰ ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਰਾਹੁਲ ਗਾਂਧੀ ‘ਤੇ ਤੰਜ ਕੱਸਣ ਲਈ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਭਾਰਤੀ ਜਨਤਾ ਪਾਰਟੀ ਦੀ ਮਦਦ ਕਰ ਰਹੀ ਹੈ ਅਤੇ ਇਹ ਮਮਤਾ ਨਹੀਂ, ਮਮਤਾ ਦਾ ਈਡੀ ਅਤੇ ਸੀਬੀਆਈ ਦਾ ਡਰ ਬੋਲ ਰਿਹਾ ਹੈ। ਕਾਂਗਰਸ ਨੇਤਾ ਖਾੜਗੇ ਨੇ ਕਿਹਾ, ਸਾਡੇ ਨੇਤਾ ਰਾਹੁਲ ਗਾਂਧੀ ਜੀ ਹਰ ਵਿਸ਼ੇ ‘ਤੇ ਲੜ ਰਹੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਕੌਣ ਲੜਿਆ, ਮਹਿੰਗਾਈ ‘ਤੇ ਕੌਣ ਲੜਿਆ… ਪ੍ਰਿਅੰਕਾ ਗਾਂਧੀ ਜੀ ਜਿੱਥੇ ਯੂਪੀ ‘ਚ ਹਾਦਸੇ ਹੋਏ ਉੱਥੇ ਜਾ ਕੇ ਲੜੇ। ਉਹ ਅੱਜ ਵੀ ਕਿਸਾਨਾਂ ਲਈ ਲੜ ਰਹੇ ਹਨ। ਹਰ ਮੁੱਦੇ ‘ਤੇ ਸਾਡੀ ਲੜਾਈ ਜਾਰੀ ਹੈ। ਜੇਕਰ ਅਸੀਂ ਨਾ ਲੜਦੇ ਤਾਂ ਇੰਨੇ ਰਾਜਾਂ ਵਿੱਚ ਸਾਡੀ ਸਰਕਾਰ ਨਾ ਬਣਦੀ। ਸਾਡੇ ਬਾਰੇ ਅਜਿਹੀ ਬਿਆਨਬਾਜ਼ੀ ਸਹੀ ਨਹੀਂ ਹੈ। ਅਸੀਂ ਲੜਦੇ ਰਹਾਂਗੇ।
ਉਹਨਾਂ ਨੇ ਕਿਹਾ, ਮੇਰਾ ਨੇਤਾ ਲੜ ਰਿਹਾ ਹੈ, ਮੈਦਾਨ ਵਿੱਚ ਹੈ, ਹਰ ਪਾਸੇ ਜਾ ਰਿਹਾ ਹੈ। ਕਿਸਾਨਾਂ ਲਈ ਲੜ ਰਿਹਾ ਹੈ, ਦਲਿਤਾਂ ਲਈ ਲੜ ਰਿਹਾ ਹੈ, ਔਰਤਾਂ ਲਈ ਲੜ ਰਿਹਾ ਹੈ, ਮਹਿੰਗਾਈ ਲਈ ਲੜ ਰਿਹਾ ਹੈ, ਆਮ ਲੋਕਾਂ ਲਈ ਲੜ ਰਿਹਾ ਹੈ। ਜਦੋਂ ਤੁਸੀਂ ਲੜਨ ਵਾਲਿਆਂ ਬਾਰੇ ਅਜਿਹੀ ਟਿੱਪਣੀ ਕਰਦੇ ਹੋ, ਮੈਨੂੰ ਲੱਗਦਾ ਹੈ ਕਿ ਇਸ ਨਾਲ ਭਾਜਪਾ ਦੀ ਮਦਦ ਹੁੰਦੀ ਹੈ।