July 23, 2026, 11:58 pm
----------- Advertisement -----------
HomeNewsBreaking News106 ਸਾਲਾ ਦੌੜਾਕ ਸੁਪਰ ਦਾਦੀ ਨੇ ਜਿੱਤਿਆ ਸੋਨ ਤਗਮਾ, 32ਵੇਂ ਹਰਿਆਣਾ ਰਾਜ...

106 ਸਾਲਾ ਦੌੜਾਕ ਸੁਪਰ ਦਾਦੀ ਨੇ ਜਿੱਤਿਆ ਸੋਨ ਤਗਮਾ, 32ਵੇਂ ਹਰਿਆਣਾ ਰਾਜ ਮਾਸਟਰ ਅਥਲੈਟਿਕਸ ਮੁਕਾਬਲੇ ’ਚ ਲਿਆ ਹਿੱਸਾ

Published on

----------- Advertisement -----------

ਪੰਚਕੂਲਾ ਦੇ ਸੈਕਟਰ 3 ਤਾਊ ਦੇਵੀ ਲਾਲ ਸਟੇਡੀਅਮ ਵਿੱਚ ਚੱਲ ਰਹੇ 32ਵੇਂ ਹਰਿਆਣਾ ਰਾਜ ਮਾਸਟਰ ਅਥਲੈਟਿਕਸ ਮੁਕਾਬਲੇ ਦੇ ਦੂਜੇ ਦਿਨ ਚਰਖੀ ਦਾਦਰੀ ਦੇ ਪਿੰਡ ਕਦਮਾ ਦੀ 106 ਸਾਲਾ ਦੌੜਾਕ ਰਾਮ ਬਾਈ ਨੇ 100 ਮੀਟਰ ਦੌੜ ਵਿੱਚ ਹਿੱਸਾ ਲਿਆ। ਇੰਨੀ ਵੱਡੀ ਉਮਰ ਵਿਚ ਵੀ ਉਸ ਦਾ ਖੇਡਾਂ ਵੱਲ ਝੁਕਾਅ ਦੇਖ ਕੇ ਲੋਕ ਹੈਰਾਨ ਰਹਿ ਗਏ।  ਦੱਸ ਦੇਈਏ ਕਿ ਇਸ ਦੋ ਰੋਜ਼ਾ ਮੁਕਾਬਲੇ ਵਿੱਚ ਸੂਬੇ ਭਰ ਤੋਂ ਖਿਡਾਰੀ ਵੱਖ-ਵੱਖ ਮੁਕਾਬਲਿਆਂ ਲਈ ਪਹੁੰਚੇ ਹੋਏ ਹੈ ਅਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਖਿਡਾਰੀ ਵੀ ਇਸ ਵਿੱਚ ਭਾਗ ਲੈਣ ਲਈ ਪੁੱਜੇ । 

ਜ਼ਿਕਰਯੋਗ ਹੈ ਕਿ ਪਿੰਡ ਕਦਮਾ ਦੀ 106 ਸਾਲਾ ਦੌੜਾਕ ਸੁਪਰ ਦਾਦੀ ਰਾਮਬਾਈ ਨੇ 104 ਸਾਲ ਦੀ ਉਮਰ ਵਿੱਚ ਨਵੰਬਰ 2021 ਵਿੱਚ ਵਾਰਾਣਸੀ ਤੋਂ ਆਪਣਾ ਖੇਡ ਕਰੀਅਰ ਸ਼ੁਰੂ ਕੀਤਾ ਸੀ। ਸਾਲ 2022 ਵਿੱਚ, ਉਸਨੇ 100 ਮੀਟਰ ਰੇਸ ਈਵੈਂਟ ਵਿੱਚ 45.47 ਸਕਿੰਟ ਦਾ ਨਵਾਂ ਰਿਕਾਰਡ ਬਣਾਇਆ ਤੇ ਮਾਨ ਕੌਰ ਦਾ 74 ਸਕਿੰਟ ਦਾ ਰਿਕਾਰਡ ਤੋੜਿਆ। 

ਕਿਹਾ ਜਾਂਦਾ ਹੈ ਕਿ ਉਮਰ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ, ਪਰ ਚਰਖੀ ਦਾਦਰੀ ਦੀ 106 ਸਾਲਾ ਰਾਮਬਾਈ ਲਈ ਉਮਰ ਸਿਰਫ਼ ਇੱਕ ਸੰਖਿਆ ਹੈ। ਉਸ ਦੀ ਸਿਹਤ ਦਾ ਰਾਜ਼ ਘਰ ਦੇ ਬਣੇ ਦੁੱਧ, ਦਹੀਂ ਅਤੇ ਘਿਓ ਦਾ ਸੇਵਨ ਕਰਨ ਦੇ ਨਾਲ-ਨਾਲ ਖੇਤਾਂ ਵਿਚ ਰੋਜ਼ਾਨਾ ਘੰਟਿਆਂਬੱਧੀ ਕੰਮ ਕਰਨਾ ਹੈ। ਸਿਰਫ਼ ਤਿੰਨ ਸਾਲ ਦੇ ਕਰੀਅਰ ‘ਚ 100 ਗੋਲਡ ਮੈਡਲ ਜਿੱਤਣ ਵਾਲੀ ਰਾਮਬਾਈ ਆਪਣੀ ਬੇਟੀ ਅਤੇ ਦੋਹਤੀ ਨਾਲ ਪੰਚਕੂਲਾ ਸੈਕਟਰ-3 ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ‘ਚ 32ਵੀਂ ਹਰਿਆਣਾ ਸਟੇਟ ਮਾਸਟਰ ਐਥਲੈਟਿਕਸ ਮੀਟ ‘ਚ ਹਿੱਸਾ ਲੈ ਰਹੀ ਹੈ। 

ਰਾਮਬਾਈ ਦਸੰਬਰ ਵਿੱਚ 107 ਸਾਲ ਦੀ ਹੋ ਜਾਵੇਗੀ। 106 ਸਾਲਾ ਦੌੜਾਕ ਸੁਪਰ ਦਾਦੀ ਰਾਮ ਬਾਈ ਦੀ ਪੋਤੀ ਦਾ ਕਹਿਣਾ ਹੈ ਕਿ 32ਵੀਂ ਹਰਿਆਣਾ ਰਾਜ ਮਾਸਟਰ ਐਥਲੈਟਿਕਸ ਮੀਟ ਦਾ ਹਿੱਸਾ ਬਣਦਿਆਂ ਅੱਜ ਉਸ ਦੀ ਦਾਦੀ ਨੇ ਡਿਸਕਸ ਥਰੋਅ, 100 ਮੀਟਰ ਦੌੜ, ਸ਼ਾਟ ਪੁਟ ਵਿੱਚ ਭਾਗ ਲਿਆ ਅਤੇ ਅੱਜ ਦੇ ਮੁਕਾਬਲੇ ਵਿੱਚ ਉਸ ਦੀ ਦਾਦੀ ਸਭ ਤੋਂ ਪਹਿਲੇ ਸਥਾਨ ’ਤੇ ਰਹੀ। ਉਸਨੇ ਦੱਸਿਆ ਕਿ ਉਸਦੀ ਦਾਦੀ, ਉਸਦੀ ਮਾਂ ਅਤੇ ਉਸਨੇ ਖੁਦ ਇਸ ਖੇਡ ਮੁਕਾਬਲੇ ਵਿੱਚ ਭਾਗ ਲਿਆ ਹੈ।

 ਇਸ ਦੇ ਨਾਲ ਹੀ ਇਸ ਖੇਡ ਮੁਕਾਬਲੇ ਵਿੱਚ 106 ਸਾਲਾ ਦੌੜਾਕ ਸੁਪਰ ਦਾਦੀ ਰਾਮ ਬਾਈ ਨੇ ਵੀ 100 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ ਅਤੇ ਕਈ ਹੋਰ ਬਜ਼ੁਰਗ ਵੀ ਇਸ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚੇ। ਖੇਡਾਂ ਪ੍ਰਤੀ ਬਜ਼ੁਰਗਾਂ ਦਾ ਇਸ ਤਰ੍ਹਾਂ ਦਾ ਜਨੂੰਨ ਦੇਖ ਕੇ ਲੋਕ ਹੈਰਾਨ ਰਹਿ ਗਏ ਕਿਉਂਕਿ ਬੁਢਾਪੇ ਵਿਚ ਆਮ ਆਦਮੀ ਤੁਰਨ-ਫਿਰਨ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਅਜਿਹੇ ਬਜ਼ੁਰਗ ਵੀ ਹਨ ਜੋ ਵੱਡੀ ਉਮਰ ਵਿੱਚ ਵੀ ਖੇਡਾਂ ਵੱਲ ਆਪਣਾ ਝੁਕਾਅ ਦਿਖਾਉਂਦੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...