May 1, 2026, 1:45 pm
----------- Advertisement -----------
HomeNewsBreaking Newsਤਿਰੂਪਤੀ ਮੰਦਰ ‘ਚ ਮਚੀ ਭਗਦੜ, 6 ਸ਼ਰਧਾਲੂਆਂ ਦੀ ਮੌਤ, ਕਈ ਫੱਟੜ, PM...

ਤਿਰੂਪਤੀ ਮੰਦਰ ‘ਚ ਮਚੀ ਭਗਦੜ, 6 ਸ਼ਰਧਾਲੂਆਂ ਦੀ ਮੌਤ, ਕਈ ਫੱਟੜ, PM ਮੋਦੀ ਨੇ ਪ੍ਰਗਟਾਇਆ ਦੁੱਖ

Published on

----------- Advertisement -----------

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿਚ ਬੀਤੀ ਰਾਤ 9.30 ਵਜੇ ਬੈਕੁੰਠ ਦਵਾਰ ਦਰਸ਼ਨ ਟਿਕਟ ਕਾਊਂਟਰ ਕੋਲ ਭਗਦੜ ਮਚ ਗਈ। ਹਾਦਸੇ ‘ਚ ਇਕ ਮਹਿਲਾ ਸਣੇ 6 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 40 ਲੋਕ ਜ਼ਖਮੀ ਹੋ ਗਏ।ਦਰਅਸਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾਂ ਬੈਕੁੰਠ ਦਵਾਰ ਦਰਸ਼ਨਮ ਲਈ ਟਿਕਟ ਵੰਡੇ ਜਾ ਰਹੇ ਸਨ। ਮੰਦਰ ਕਮੇਟੀ ਨੇ 91 ਕਾਊਂਟਰ ਖੋਲ੍ਹੇ ਸਨ ਜਿਨ੍ਹਾਂ ਵਿਚ ਲਗਭਗ 4 ਹਜ਼ਾਰ ਦੀ ਭੀੜ ਸੀ। ਇਸੇ ਦੌਰਾਨ ਲਾਈਨ ਵਿਚ ਲੱਗੀ ਇਕ ਮਹਿਲਾ ਬੇਹੋਸ਼ ਹੋ ਗਈ। ਇਲਾਜ ਲਈ ਉਸ ਨੂੰ ਗੇਟ ਖੋਲ੍ਹ ਕੇ ਕੱਢਿਆ ਗਿਆ। ਇਸ ਦੌਰਾਨ ਲੋਕ ਅੰਦਰ ਵੜਨ ਲੱਗੇ। ਭਗਦੜ ਵਰਗੀ ਸਥਿਤੀ ਬਣ ਗਈ ਜਿਸ ਵਿਚ ਬੀਮਾਰ ਮਹਿਲਾ ਦੀ ਮੌਤ ਹੋ ਗਈ।ਦੇਸ਼ ਦੇ PM ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ “ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਹਾਦਸੇ ‘ਚ ਆਪਣਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”

ਜ਼ਿਕਰਯੋਗ ਹੈ ਕਿ ਤਿਰੂਪਤੀ ਦੇਵ ਸਥਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਤੇ ਅਮੀਰ ਤੀਰਥ ਸਥਾਨਾਂ ਵਿਚੋਂ ਇਕ ਹੈ। ਇਹ ਆਂਧਰਾ ਪ੍ਰਦੇਸ਼ ਦੇ ਸੇਸ਼ਾਚਲਮ ਪਰਬਤ ‘ਤੇ ਵਸਿਆ ਹੈ। ਭਗਵਾਨ ਵੇਂਕਟੇਸ਼ਵਰ ਦੇ ਇਸ ਮੰਦਰ ਦਾ ਨਿਰਮਾਣ ਰਾਜਾ ਤੋਂਡਮਨ ਨੇ ਕਰਵਾਇਆ ਸੀ। ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 11ਵੀਂ ਸਦੀ ਵਿਚ ਰਾਮਾਨੁਜਾਚਾਰੀਆ ਨੇ ਕੀਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...

ਬੱਚਿਆਂ ਦੀ ਸਿਹਤ ਲਈ ਵੱਡਾ ਫੈਸਲਾ: ਸਕੂਲਾਂ ਕੋਲ ਐਨਰਜੀ ਡਰਿੰਕਸ ਦੀ ਵਿਕਰੀ ਬੰਦ

ਲੁਧਿਆਣਾ ਜ਼ਿਲ੍ਹਾ ਸਹਿਤ ‘ਚ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ, ਸਿਹਤ ਵਿਭਾਗ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...