ਭਾਰਤੀ ਫੌਜ ਵਿੱਚ ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਚਾਹਵਾਨ ਨੌਜਵਾਨ ਇਸ ਭਰਤੀ ਵਾਸਤੇ ਆਪਣੀ ਰਜਿਸਟ੍ਰੇਸ਼ਨ ਫਰਵਰੀ 2025 ਦੇ ਪਹਿਲੇ ਹਫਤੇ ਤੋਂ ਲੈ ਕੇ ਮਾਰਚ, 2025 ਦੇ ਪਹਿਲੇ ਹਫਤੇ ਤੱਕ ਆਨਲਾਈਨ ਵੈੱਬਸਾਈਟ www.joinindianarmy.nic.in ਰਾਹੀਂ ਕਰਵਾ ਸਕਦੇ ਹਨ। ਇਹ ਜਾਣਕਾਰੀ ਭਾਰਤੀ ਫੌਜ ਦੇ ਭਰਤੀ ਦਫ਼ਤਰ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਰਜਿਸਟਰਡ ਹੋਏ ਨੌਜਵਾਨਾਂ ਦਾ ਪਹਿਲਾ ਕਾਮਨ ਐਂਟਰੈਂਸ ਟੈਸਟ ਹੋਵੇਗਾ,ਉਸ ਤੋਂ ਉਪਰੰਤ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਵਿੱਚ ਬੁਲਾਇਆ ਜਾਵੇਗਾ।
ਉਨ੍ਹਾਂ ਨੌਜਵਾਨਾਂ ਨੂੰ ਦਲਾਲਾਂ , ਵਿਚੋਲਿਆ ਤੋਂ ਬਚਣ ਲਈ ਸਿੱਧਾ ਹੀ www.joinindianarmy.nic.in ਪੋਟਰਲ ਤੇ ਅਪਲਾਈ ਕਰਨ ਲਈ ਕਿਹਾ ।