January 4, 2025, 6:10 pm
----------- Advertisement -----------
HomeNewsBreaking Newsਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਹੁਣ ਫਲਾਈਟ...

ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਹੁਣ ਫਲਾਈਟ ‘ਚ ਮਿਲੇਗਾ ਫ੍ਰੀ Wi-Fi

Published on

----------- Advertisement -----------

ਨਵੇਂ ਸਾਲ ਦੇ ਮੌਕੇ ‘ਤੇ ਏਅਰ ਇੰਡੀਆ ਨੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਏਅਰ ਇੰਡੀਆ ਘਰੇਲੂ ਫਲਾਈਟ ਵਿਚ ਫ੍ਰੀ ਵਾਈ-ਫਾਈ ਇੰਟਰਨੈਟ ਸ਼ੁਰੂ ਕਰਨ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ ਹੈ। ਏਅਰ ਇੰਡੀਆ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਕਿ ਏਅਰਬਸ ਏ350, ਬੋਇੰਗ 787-9 ਅਤੇ ਏਅਰਬਸ ਏ 321 ਨਿਯੋ ਜਹਾਜ਼ਾਂ ਵਿਚ ਸਵਾਰ ਯਾਤਰੀ 10,000 ਫੁੱਟ ਤੋਂ ਉਪਰ ਉਡਾਣ ਭਰਦੇ ਸਮੇਂ ਇੰਟਰਨੈੱਟ ਦਾ ਇਸਤੇਮਾਲ ਕਰਕੇ ਬਰਾਊਜ ਕਰ ਸਕਣਗੇ। ਸੋਸ਼ਲ ਮੀਡੀਆ ਦੇਖ ਸਕਣਗੇ, ਕੰਮ ਕਰ ਸਕਣਗੇ ਜਾਂ ਆਪਣਿਆਂ ਨੂੰ ਟੈਕਸਟ ਕਰ ਸਕਣਗੇ।ਇਹ ਸਰਵਿਸ ਏਅਰ ਇੰਡੀਆ ਦੇ ਇੰਟਰਨੈਸ਼ਨਲ ਰੂਟ ਨਿਊਯਾਰਕ, ਲੰਦਨ, ਪੈਰਿਸ ਤੇ ਸਿੰਗਾਪੁਰ ‘ਤੇ ਪਹਿਲਾਂ ਤੋਂ ਦਿੱਤੀ ਜਾ ਰਹੀ ਹੈ। ਹੁਣ ਇਸ ਨੂੰ ਡੋਮੈਸਟਿਕ ਰੂਟ ‘ਤੇ ਪਾਇਲਟ ਪ੍ਰਾਜੈਕਟ ਪ੍ਰੋਗਰਾਮ ਤਹਿਤ ਸ਼ੁਰੂ ਕੀਤਾ ਗਿਆ ਹੈ। ਏਅਰ ਇੰਡੀਆ ਸਮੇਂ ਦੇ ਨਾਲ ਆਪਣੇ ਬੇੜੇ ਦੇ ਹੋਰ ਜਹਾਜ਼ਾਂ ‘ਤੇ ਵੀ ਇਹ ਸੇਵਾ ਸ਼ੁਰੂ ਕਰਨ ਦਾ ਪਲਾਨ ਬਣਾ ਰਹੀ ਹੈ। ਏਅਰਲਾਈਨ ਵੱਲੋਂ ਦੱਸਿਆ ਗਿਆ ਕਿ ਵਾਈ-ਫਾਈ ਸਰਵਿਸ ਲੈਪਟਾਪ, ਟੈਬਲੇਟ ਤੇ ਆਈਓਐੱਸ ਜਾਂ ਐਂਡ੍ਰਾਇਟ ਓਐੱਸ ਵਾਲੇ ਸਮਾਰਟਫੋਨ ‘ਤੇ ਫ੍ਰੀ ਵਿਚ ਮਿਲੇਗੀ।ਏਅਰ ਇੰਡੀਆ ਦੇ ਚੀਫ ਕਸਟਮਰ ਐਕਸਪੀਰੀਅੰਸ ਆਫਿਸਰ ਰਾਜੇਸ਼ ਡੋਗਰਾ ਨੇ ਕਿਹਾ ਕਿ ਕਨੈਕਟਵਿਟੀ ਹੁਣ ਆਧੁਨਿਕ ਯਾਤਰਾ ਦਾ ਇਕ ਅਭਿੰਨ ਅੰਗ ਬਣ ਗਈ ਹੈ। ਉੁਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਾਡੇ ਯਾਤਰੀ ਵੈੱਬ ਨਾਲ ਕਨੈਕਟ ਹੋਣ ਦੀ ਸਹੂਲਤ ਨੂੰ ਪਸੰਦ ਕਰਨਗੇ ਤੇ ਜਹਾਜ਼ਾਂ ਵਿਚ ਏਅਰ ਇੰਡੀਆ ਦੇ ਨਵੇਂ ਤਜਰਬੇ ਦਾ ਆਨੰਦ ਮਾਣਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਨੇ ਤਿੰਨ ਸਿੱਖਾਂ ਨੂੰ ਬਣਾਇਆ ਉਮੀਦਵਾਰ! ਸਿਰਸਾ ਦਾ ਨਾਮ ਵੀ ਸ਼ਾਮਲ

ਦਿੱਲੀ ਵਿਧਾਨ ਸਭਾ ਚੋਣਾਂ (Delhi Assembly Election) ਲਈ ਭਾਜਪਾ ਨੇ ਅੱਜ ਆਪਣੇ 29 ਉਮੀਦਵਾਰਾਂ...

ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸਾਗ੍ਰਸਤ, ਇਕ ਦੀ ਮੌ+ਤ, ਕਈ ਫੱਟੜ

ਪੰਜਾਬ ਦੇ ਬਰਨਾਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ...

ਬੱਚਿਆਂ ਦੇ ਸੋਸ਼ਲ  ਅਕਾਊਂਟ ਨੂੰ ਲੈਕੇ ਸਰਕਾਰ ਹੋਈ ਸਖ਼ਤ, ਲਿਆ ਵੱਡਾ ਫੈਸਲਾ

 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਅਕਾਊਂਟ ਬਣਾਉਣ ਲਈ...

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਾਪੰਚਾਇਤ ਦੀ ਸਟੇਜ ਤੋਂ ਡੱਲੇਵਾਲ ਬੋਲੇ-‘ਮੋਰਚਾ ਅਸੀਂ ਹੀ ਜਿੱਤਾਂਗੇ’

ਹਰਿਆਣਾ ਦੇ ਟੋਹਾਣਾ ਵਿਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ...

‘ਵਿਆਹੇ ਬੰਦੇ ਦਾ ਰਜ਼ਾਮੰਦੀ ਨਾਲ ਸਬੰਧ ‘ਚ ਰਹਿਣਾ ਦੂਜੇ ਵਿਆਹ ਵਾਂਗ’, ਹਾਈਕੋਰਟ ਨੇ ਸੁਰੱਖਿਆ ਦੇਣ ਤੋਂ ਕੀਤੀ ਨਾਂਹ

ਪੰਜਾਬ-ਹਰਿਆਣਾ ਹਾਈਕੋਰਟ ਨੇ ਰਜ਼ਾਮੰਦੀ ਸਬੰਧ ‘ਚ ਰਹਿ ਰਹੇ ਪੰਜਾਬ ਨਿਵਾਸੀ ਜੋੜੇ ਨੂੰ ਸੁਰੱਖਿਆ ਦੇਣ...

ਕਿਸਾਨਾਂ ਦੀ ਲੁਧਿਆਣਾ ਚ ਹੋਈ ਅਹਿਮ ਬੈਠਕ, ਟੋਹਾਣਾ ਤੋਂ ਬਾਅਦ ਮੋਗਾ ਚ ਹੋਵੇਗੀ ਮਹਾਂਪੰਚਾਇਤ, ਕੀ ਹੈ ਅਗਲੀ ਰਣਨੀਤੀ?

ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਦੋ ਅਹਿਮ ਐਲਾਨ ਕਰਦੇ...

ਸੋਨਾ ਖਰੀਦਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਨਵੇਂ ਸਾਲ ਤੇ ਮਹਿੰਗਾ ਹੋਇਆ ਸੋਨਾ

ਸਾਲ 2025 ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਸੋਨੇ ਦੀ ਚਮਕ...

ਗੈਂਗਸਟਰ ਲਾਰੈਂਸ ਬਿਸਨੋਈ ਇੰਟਰਵਿਊ ਮਾਮਲੇ ਚ ਵੱਡੀ ਕਾਰਵਾਈ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਬਰਖਾਸਤ

 ਡੀਐਸਪੀ ਗੁਰਸ਼ੇਰ ਸਿੰਘ ਸੰਧੂ (DSP Gursher Singh Sandhu) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...

ਮਰਹੂਮ ਸਾਬਕਾ PM ਡਾ. ਮਨਮੋਹਨ ਸਿੰਘ ਜੀ ਦੀ ਅੰਤਿਮ ਅਰਦਾਸ, ਪਤਨੀ ਤੇ ਧੀਆਂ ਨੇ ਭੋਗ ਮੌਕੇ ਕੀਤਾ ਕੀਰਤਨ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਨਿਵਾਸ ਸਥਾਨ ’ਤੇ...