November 8, 2025, 12:19 pm
----------- Advertisement -----------
HomeNewsBreaking Newsਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ਼ੈਰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ

ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ਼ੈਰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ

Published on

----------- Advertisement -----------

ਪੁਸ਼ਪਾ-2 ਨੂੰ ਲੈ ਕੇ ਲਗਾਤਾਰ ਚਰਚਾ ‘ਚ ਰਹਿਣ ਵਾਲਾ ਅੱਲੂ ਅਰਜੁਨ (Allu Arjun ) ਹੁਣ ਮੁਸੀਬਤ ‘ਚ ਹੈ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਦਰਜ ਹੋਏ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕੇਸ ਉਸ ਦੀ ਫਿਲਮ ਲਈ ਭਗਦੜ ਦੌਰਾਨ ਹੋਈ ਮੌਤ ਨਾਲ ਸਬੰਧਤ ਹੈ, ਜਿਸ ਵਿੱਚ ਉਸ ਦੇ ਖ਼ਿਲਾਫ਼ ਗ਼ੈਰ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਧਾਰਾ 299 ਤਹਿਤ ਗ਼ੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕੋਈ ਹੋਰ ਇਸ ਲਈ ਜ਼ਿੰਮੇਵਾਰ ਹੁੰਦਾ ਹੈ, ਤਾਂ ਇਹ ਕੇਸ ਦਰਜ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਹਾਦਸਿਆਂ ਤੇ ਇਸ ਤਰ੍ਹਾਂ ਦੇ ਹੋਰ ਮਾਮਲੇ ਦਰਜ ਹੁੰਦੇ ਹਨ। 
ਕੁੱਲ ਮਿਲਾ ਕੇ ਇਹ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਯੋਜਨਾ ਬਣਾ ਕੇ ਕਤਲ ਨਹੀਂ ਕੀਤਾ, ਸਗੋਂ ਉਹ ਜਾਣਦਾ ਸੀ ਕਿ ਉਸ ਦੀ ਇਸ ਕਾਰਵਾਈ ਨਾਲ ਦੂਜੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ, ਸਜ਼ਾ 10 ਸਾਲ ਜਾਂ ਉਮਰ ਕੈਦ ਤੱਕ ਹੋ ਸਕਦੀ ਹੈ। ਧਾਰਾ 304 ਵਿੱਚ ਗ਼ੈਰ ਇਰਾਦਾ ਕਤਲ ਲਈ ਸਜ਼ਾ ਦੀ ਵਿਵਸਥਾ ਸੀ। ਹਾਲਾਂਕਿ, BNS ਵਿੱਚ ਕੁਝ ਬਦਲਾਅ ਕਰਕੇ, ਇਸਦੀ ਸਜ਼ਾ ਨੂੰ ਕੁਝ ਹੱਦ ਤੱਕ ਘਟਾ ਦਿੱਤਾ ਗਿਆ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 100 ਗ਼ੈਰ ਇਰਾਦ ਹੱਤਿਆ ਨੂੰ ਪਰਿਭਾਸ਼ਤ ਕਰਦੀ ਹੈ। ਧਾਰਾ 105 ਵਿੱਚ ਸਜ਼ਾ ਦੀ ਵਿਵਸਥਾ ਹੈ, ਜਿਸ ਦੇ ਤਹਿਤ ਜੇ ਮੌਤ ਦਾ ਕਾਰਣ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਪੰਜ ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਜੁਰਮਾਨਾ ਵੀ ਵਸੂਲਿਆ ਜਾ ਸਕਦਾ ਹੈ। ਸਮੁੱਚੇ ਤੌਰ ‘ਤੇ ਕਤਲ ਅਤੇ ਗ਼ੈਰ ਇਰਾਦਾ ਹੱਤਿਆ ਦੇ ਵਿਚਕਾਰ ਫਰਕ ਇਹ ਹੈ ਕਿ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ, ਜਦੋਂ ਕਿ ਗ਼ੈਰ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ...

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- “ਨਹੀਂ ਦੱਬੇਗਾ ਪੰਜਾਬ”

ਕੇਂਦਰ ਦੀ ਭਾਜਪਾ ਸਰਕਾਰ ਨੇ ਅਚਾਨਕ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ। ਇੱਕ...

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ...

ਮਾਨ ਸਰਕਾਰ ਵੱਲੋਂ “ਟੋਲ ਲੁੱਟ” ਖ਼ਿਲਾਫ਼ ਸਖ਼ਤ ਐਕਸ਼ਨ! ਹੁਣ ਤੱਕ 19 ਟੋਲ ਪਲਾਜ਼ਾ ਬੰਦ, ਰੋਜ਼ਾਨਾ ₹65 ਲੱਖ ਅਤੇ ਸਾਲਾਨਾ ₹225 ਕਰੋੜ ਦੀ ਹੋ ਰਹੀ...

ਚੰਡੀਗੜ੍ਹ, 6 ਨਵੰਬਰ 2025:ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ...

ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸਸਕਾਰ, ਗਿੱਦੜਵਿੰਡੀ ਦੇ ਖੇਡ ਦੇ ਮੈਦਾਨ ਵਿੱਚ ਦਿੱਤੀ ਗਈ ਵਿਦਾਈ, ਤੀਜਾ ਆਰੋਪੀ ਵੀ ਕਾਬੂ

ਪੰਜਾਬ ਦੇ ਜਗਰਾਉਂ ਵਿੱਚ ਸ਼ੁੱਕਰਵਾਰ ਨੂੰ ਮਾਰੇ ਗਏ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ...

₹1000 ਦੀ ‘ਗਾਰੰਟੀ’ ‘ਤੇ CM ਮਾਨ ਦਾ ਵੱਡਾ ਦਾਅ! ਜਾਣੋ ਪੰਜਾਬ ਦੀਆਂ ਮਾਤਾਵਾਂ-ਭੈਣਾਂ ਦੇ ਖਾਤੇ ‘ਚ ਕਦੋਂ ਆਉਣਗੇ ਪੈਸੇ?

ਚੰਡੀਗੜ੍ਹ, 5 ਨਵੰਬਰ 2022:ਪੰਜਾਬ ਵਿੱਚ ਹੁਣ ਈਮਾਨਦਾਰੀ ਦੀ ਰਾਜਨੀਤੀ ਚੱਲ ਰਹੀ ਹੈ, ਅਤੇ ਇਸ...

ਪੰਜਾਬ ਵਾਸੀਆਂ ਲਈ ਇਤਿਹਾਸਕ ਦਿਨ, ਮੁੱਖ ਮੰਤਰੀ ਕਰਨਗੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ

ਸ਼ਾਹਪੁਰ ਕੰਢੀ ਡੈਮ ਪੰਜਾਬ ਲਈ ਖਾਸ ਕਰਕੇ ਮਾਝੇ ਦੀ Lifeline ਸਾਬਤ ਹੋਵੇਗਾ।ਪੰਜਾਬ ਵਰਗੇ ਖੇਤੀ...