September 21, 2026, 12:15 pm
----------- Advertisement -----------
HomeNewsBreaking Newsਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

Published on

----------- Advertisement -----------

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਸ਼ਹਿਰ ਵਿੱਚ ਵੇਖਿਆ ਗਿਆ ਹੈ। ਚਾਵਲਾ ਨੂੰ ਜਾਣਨ ਅਤੇ ਪਛਾਣਨ ਵਾਲੇ ਸੂਤਰਾਂ ਅਨੁਸਾਰ ਉਹ ਕਥਿਤ ਪਛਾਣ ਲੁਕਾਉਣ ਲਈ ਵੱਡੇ ਸਾਈਜ਼ ਦਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਹਨ। ਇੱਕ ਸੂਤਰ ਨੇ ਦੱਸਿਆ ਕਿ ਉਸ ਨੇ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਾਰ ’ਚੋਂ ਨਿਕਲ ਕੇ ਅੰਦਰ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ-ਢਾਲ ਤੋਂ ਅਨੁਮਾਨ ਲਾ ਲਿਆ ਸੀ ਕਿ ਸਾਹਮਣਿਓਂ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ’ਤੇ ਜਿਵੇਂ ਹੀ ਉਸ ਨੇ ਨਾਂ ਲੈ ਕੇ ਸਤਿ ਸ਼੍ਰੀ ਅਕਾਲ ਬੁਲਾਈ, ਤਾਂ ਚਾਵਲਾ ਇੱਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਵੱਲ ਨੂੰ ਹੋ ਗਏ।

ਇੱਕ ਹੋਰ ਸੂਤਰ ਨੇ ਦੋ ਦਿਨ ਪਹਿਲਾਂ ਉਸ ਨੂੰ ਪੱਗ ਦੇ ਉੱਪਰੋਂ ਬੰਨ੍ਹੇ ਵੱਡ-ਆਕਾਰੀ ਠਾਠੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਨ-ਵੇਅ ’ਤੇ ਖੜ੍ਹੀ ਕਾਰ ਵੱਲ ਜਾਂਦੇ ਵੇਖਣ ਬਾਰੇ ਦੱਸਿਆ। ਇੱਕ ਹੋਰ ਸੂਤਰ ਨੇ ਦੱਸਿਆ ਕਿ ਉਹ ਚਾਵਲਾ ਨੂੰ ਉਦੋਂ ਤੋਂ ਜਾਣਦਾ ਅਤੇ ਪਛਾਣਦਾ ਹੈ, ਜਦੋਂ ਉਹ ‘ਚਾਵਲਾ-ਮਹਿਤਾ’ ਦੀ ਜੋੜੀ ਵਜੋਂ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂ ਸਨ ਅਤੇ ਕੁਝ ਸਾਲ ਉਹ ਉਨ੍ਹਾਂ ਦਾ ਨੇੜਲਾ ਸਾਥੀ ਸੀ। ਉਸ ਦਾ ਕਹਿਣਾ ਸੀ ਕਿ ਪਿਛਲੇ ਸਾਲਾਂ ’ਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਅਤੇ ਉਸ ਦਾ ਅਕਸਰ ਵਾਹ ਪੈਂਦਾ ਰਿਹਾ, ਜਿਸ ਕਰਕੇ ਉਸ ਨੂੰ ਬਦਲੇ ਪਹਿਰਾਵੇ ’ਚ ਵੀ ਪਛਾਣਨਾ ਔਖਾ ਨਹੀਂ। ਉਸ ਨੇ ਦਾਅਵਾ ਕੀਤਾ ਕਿ ਉਹ ਜਾਣਦਾ ਹੈ ਕਿ ਚਾਵਲਾ ਦੀ ਠਾਹਰ ਕਿੱਥੇ-ਕਿੱਥੇ ਹੈ।

ਕੁਝ ਦਿਨਾਂ ਤੋਂ ਵੈਨਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਵਿੱਚ ਪਹਿਲੀ ਚਰਚਾ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸ ਬਾਰੇ ਛਿੜਦੀ ਹੈ ਅਤੇ ਗੱਲ ‘ਰੱਬ ਸਭ ਕੁਝ ਵੇਖਦਾ ਹੈ’ ਅਤੇ ‘ਦੇਰ ਹੈ, ਅੰਧੇਰ ਨਹੀਂ’ ਉੱਤੇ ਆ ਕੇ ਮੁੱਕਦੀ ਹੈ। ਸਰੀ ਪੁਲੀਸ ਦੇ ਇੱਕ ਸੂਤਰ ਦਾ ਕਹਿਣਾ ਸੀ ਕਿ ਉਨ੍ਹਾਂ ’ਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਹ ਰੱਖਣ ਦਾ ਯਤਨ ਕਰਦੇ ਹਨ, ਤਾਂ ਜੋ ਕਦੇ ਇੰਟਰਪੋਲ ਵੱਲੋਂ ਕਾਲ ਆਏ ਤਾਂ ਉਨ੍ਹਾਂ ਲਈ ਪਹੁੰਚ ਸੌਖੀ ਰਹੇ। ਵਿਸ਼ੇਸ਼ ਗੱਲ ਇਹ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖ਼ਬਾਰਾਂ ’ਚ ਛਪੀਆਂ ਚਾਵਲਾ ਦੀਆਂ ਫ਼ੋਟੋਆਂ ਕੱਟ ਕੇ ਜੇਬਾਂ ’ਚ ਪਾਈਆਂ ਹੋਈਆਂ ਹਨ, ਤਾਂ ਜੋ ਪਛਾਣ ਕਰਨੀ ਸੌਖੀ ਰਹੇ। ਚਰਚਾਵਾਂ ਦਾ ਮੁੱਢ ਪੰਜਾਬ ਸਿਆਸਤ ਤੋਂ ਬੱਝਦਾ ਹੈ ਅਤੇ ਹਰ ਚਰਚਾ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ...

ਭਾਰਤ-ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸ

Change block type or style ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,...

ਕਾਂਗਰਸੀ ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਸ੍ਰੀ ਅਨੰਦਪੁਰ ਸਾਹਿਬ 20 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ...

 1.26 ਕਰੋੜ ਸਿਹਤ ਕਾਰਡਾਂ ਦੀ ਵੰਡ ਸ਼ੁਰੂ, 54 ਲੱਖ ਪਰਿਵਾਰਾਂ ਨੂੰ ਵੱਡੀ ਰਾਹਤ

*ਐਸ.ਏ.ਐਸ. ਨਗਰ (ਮੋਹਾਲੀ); 20 ਸਤੰਬਰ: *ਇਕ ਗੰਭੀਰ ਬਿਮਾਰੀ ਸਧਾਰਨ ਪਰਿਵਾਰ ਨੂੰ ਵਿੱਤੀ ਬੇਯਕੀਨੀ ਵੱਲ...

ਅੰਮ੍ਰਿਤਸਰ ‘ਚ ASI ਦਾ ਕਤਲ ਕਰਨ ਵਾਲਾ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ, ਮੁਲਜ਼ਮ ਦੀਪਕ ਦੇ ਪਰਿਵਾਰ ਦਾ ਵੱਡਾ ਬਿਆਨ

ASI ਹਰਜੀਤ ਸਿੰਘ ਦਾ ਕਤਲ ਕਰਨ ਵਾਲੇ ਇਕ ਸ਼ੂਟਰ ਨੂੰ ਪੁਲਿਸ ਨੇ ਮੁਕਾਬਲੇ ਵਿਚ...

ਡੇਰਾ ਬਾਬਾ ਨਾਨਕ : ਕਾਂਗਰਸੀ ਸਰਪੰਚ ਨਵਦੀਪ ਸਿੰਘ ਦੇ ਛੋਟੇ ਭਰਾ ਦਾ ਕਤਲ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੇ ਮੌਜੂਦਾ ਕਾਂਗਰਸੀ ਸਰਪੰਚ ਨਵਦੀਪ...

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...