ਚੰਡੀਗੜ੍ਹ, 10 ਦਸੰਬਰ 2021 – ਆਬਕਾਰੀ ਅਤੇ ਕਰ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ ਮੰਤਰੀ ਮੰਡਲ ਨੇ ਪੰਜਾਬ ਆਬਕਾਰੀ ਅਤੇ ਕਰ ਵਿਭਾਗ (ਸੁਬਾਰਡੀਨੇਟ ਆਫਿਸਜ਼) (ਮਨਿਸਟਰੀਅਲ) ਗਰੁੱਪ-ਸੀ, ਸੇਵਾ ਨਿਯਮ-2021 ਨੂੰ ਪੰਜਾਬ ਆਬਕਾਰੀ ਅਤੇ ਕਰ ਵਿਭਾਗ (ਸੁਬਾਰਡੀਨੇਟ ਆਫਿਸਜ਼) (ਗਰੁੱਪ-ਬੀ) ਸੇਵਾ ਨਿਯਮ-2021, ਪੰਜਾਬ ਆਬਕਾਰੀ ਅਤੇ ਕਰ ਕਮਿਸ਼ਨਰ ਦਫਤਰ (ਹੈੱਡ ਆਫਿਸ, ਮਨਿਸਟਰੀਅਲ ਸਟਾਫ) (ਗਰੁੱਪ-ਬੀ) ਸੇਵਾ ਨਿਯਮ-2021, ਪੰਜਾਬ ਆਬਕਾਰੀ ਅਤੇ ਕਰ ਕਮਿਸ਼ਨਰ ਦਫ਼ਤਰ (ਹੈੱਡ ਆਫਿਸ, ਮਨਿਸਟਰੀਅਲ ਸਟਾਫ) (ਗਰੁੱਪ-ਸੀ) ਸੇਵਾ ਨਿਯਮ, 2021 ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਸਿਵਲ ਸਕੱਤਰੇਤ ਵਿੱਚ ਏ.ਸੀ.ਐਫ.ਏ. ਦੇ ਅਹੁਦੇ ਨੂੰ ਡੀ.ਸੀ.ਐਫ.ਏ. ਵਜੋਂ ਅਪਗ੍ਰੇਡ ਕਰਨ ਲਈ ਪ੍ਰਵਾਨਗੀ
ਸਕੱਤਰੇਤ ਪ੍ਰਸ਼ਾਸਨ ਵਿੱਚ ਹੋਰ ਵਧੇਰੇ ਕੁਸ਼ਲਤਾ ਲਿਆਉਣ ਅਤੇ 190.75 ਕਰੋੜ ਰੁਪਏ ਦੇ ਬਜਟ ਦੀ ਸਰਵੋਤਮ ਵਰਤੋਂ ਦੇ ਟੀਚੇ ਨੂੰ ਹਾਸਲ ਕਰਨ ਅਤੇ ਸਕੱਤਰੇਤ ਪ੍ਰਸ਼ਾਸਨ ਵਿੱਚ ਵਿੱਤ ਵਿਭਾਗ ਵੱਲੋਂ ਮਾਹਿਰ ਅਤੇ ਤਜਰਬੇਕਾਰ ਐਸ.ਏ.ਐਸ. ਅਧਿਕਾਰੀ ਦੀ ਤਾਇਨਾਤੀ ਕਰਨ ਲਈ ਮੰਤਰੀ ਮੰਡਲ ਨੇ ਸਹਾਇਕ ਕੰਟਰੋਲਰ (ਵਿੱਤ ਅਤੇ ਲੇਖਾ) ਦੇ ਅਹੁਦੇ ਨੂੰ ਡਿਪਟੀ ਕੰਟਰੋਲਰ (ਵਿੱਤ ਅਤੇ ਲੇਖਾ) ਵਿਚ ਅਪਗਰੇਡ ਕਰਨ ਲਈ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।