October 4, 2026, 1:52 am
----------- Advertisement -----------
HomeNewsAutomobilesਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tata Tiago EV ਲਾਂਚ, ਕੀਮਤ...

ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tata Tiago EV ਲਾਂਚ, ਕੀਮਤ 8.49 ਲੱਖ ਰੁਪਏ

Published on

----------- Advertisement -----------

Tata Motors ਨੇ ਅੱਜ ਆਪਣੀ ਮਸ਼ਹੂਰ ਹੈਚਬੈਕ Tata Tiago ਦਾ EV ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਇਸ EV ਨੂੰ ਸਿੰਗਲ ਚਾਰਜ ‘ਚ 315 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸਦੀ ਬੁਕਿੰਗ 10 ਅਕਤੂਬਰ 2022 ਤੋਂ ਹੋਵੇਗੀ ਅਤੇ ਡਿਲੀਵਰੀ ਜਨਵਰੀ 2023 ਤੋਂ ਹੋਵੇਗੀ।
ਆਟੋ ਦਿੱਗਜ Tata Nexon EV ਅਤੇ Tata Tigor EV ਵਰਗੇ ਮਾਡਲਾਂ ਨਾਲ ਪਹਿਲਾਂ ਹੀ ਦੇਸ਼ ਵਿੱਚ EV ਸੈਗਮੈਂਟ ਦੀ ਅਗਵਾਈ ਕਰ ਰਹੀ ਹੈ। Tata Tiago EV ਸੈਗਮੈਂਟ ਵਿੱਚ ਭਾਰਤ ਦੀ ਪਹਿਲੀ ਪ੍ਰੀਮੀਅਮ ਹੈਚਬੈਕ ਬਣ ਗਈ ਹੈ। ਇੱਕ DC ਫਾਸਟ ਚਾਰਜਰ ਨਾਲ Tiago ਬੈਟਰੀ ਨੂੰ 80% ਤੱਕ ਚਾਰਜ ਕਰਨ ਵਿੱਚ 57 ਮਿੰਟ ਲੱਗਣਗੇ।
Tiago ਨੂੰ 8 ਸਪੀਕਰ ਸਿਸਟਮ, ਰੇਨ ਸੈਂਸਿੰਗ ਵਾਈਪਰ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ/ਸਟਾਪ, ਇਲੈਕਟ੍ਰਿਕ ORVM, ਅਤੇ ਹੋਰ ਬਹੁਤ ਕੁਝ ਮਿਲਦਾ ਹੈ। ਦਾਅਵਿਆਂ ਦੇ ਅਨੁਸਾਰ, Tiago EV ਭਾਰਤ ਵਿੱਚ ਸਭ ਤੋਂ ਸੁਰੱਖਿਅਤ ਇਲੈਕਟ੍ਰਿਕ ਹੈਚਬੈਕ ਹੈ। ਇਸ EV ‘ਤੇ 1,60,000 ਕਿਲੋਮੀਟਰ ਤੱਕ ਬੈਟਰੀ ਅਤੇ ਮੋਟਰ ਦੀ ਵਾਰੰਟੀ ਮਿਲੇਗੀ।
ਟਾਟਾ ਅਗਲੇ 4 ਸਾਲਾਂ ‘ਚ 10 ਬੈਟਰੀ ਵਾਲੇ ਇਲੈਕਟ੍ਰਿਕ ਵਾਹਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। 76ਵੀਂ ਸਲਾਨਾ ਰਿਪੋਰਟ ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਿਤ ਕਰਦੇ ਹੋਏ, ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕਿਹਾ ਸੀ ਕਿ ਭਾਰਤ ਵਿੱਚ ਸਾਡੇ ਪੋਰਟਫੋਲੀਓ ਵਿੱਚ ਇਲੈਕਟ੍ਰਿਕ ਵਹੀਕਲਜ਼ (EV) ਦੀ ਪ੍ਰਵੇਸ਼ ਹੁਣ ਇਸ ਸਾਲ ਦੁੱਗਣੀ ਹੋ ਕੇ 2% ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਵਿਕਾਸ ਦੀ ਉਮੀਦ ਹੈ। 2025 ਤੱਕ, ਟਾਟਾ ਮੋਟਰਜ਼ ਕੋਲ 10 ਨਵੇਂ BEV ਵਾਹਨ ਹੋਣਗੇ। ਟਾਟਾ ਸਮੂਹ ਭਾਰਤ ਅਤੇ ਇਸ ਤੋਂ ਬਾਹਰ ਸੈੱਲ ਅਤੇ ਬੈਟਰੀ ਨਿਰਮਾਣ ਵਿੱਚ ਸਾਂਝੇਦਾਰੀ ਦੀ ਖੋਜ ਕਰਨ ਤੋਂ ਇਲਾਵਾ ਚਾਰਜਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਵਿੱਚ ਨਿਵੇਸ਼ ਕਰੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...