September 12, 2026, 2:06 am
----------- Advertisement -----------
HomeNewsAutomobilesMaruti Suzuki ਨੇ S-Presso S-CNG ਕੀਤੀ ਲਾਂਚ : 32.73 KMPL ਦੀ ਮਾਈਲੇਜ;...

Maruti Suzuki ਨੇ S-Presso S-CNG ਕੀਤੀ ਲਾਂਚ : 32.73 KMPL ਦੀ ਮਾਈਲੇਜ; ਜਾਣੋ ਕੀਮਤ

Published on

----------- Advertisement -----------

ਮਾਰੂਤੀ ਸੁਜ਼ੂਕੀ ਨੇ ਭਾਰਤ ‘ਚ S-Presso ਦਾ ਨਵਾਂ CNG ਮਾਡਲ ਲਾਂਚ ਕੀਤਾ ਹੈ। S-CNG ਮਾਡਲ ਦੋ ਵੇਰੀਐਂਟਸ – LXi ਅਤੇ VXi ਵਿੱਚ ਉਪਲਬਧ ਹੈ। ਕਾਰ ਦੀ ਸ਼ੁਰੂਆਤੀ ਕੀਮਤ 5.90 ਲੱਖ ਰੁਪਏ ਹੈ। VXi ਵੇਰੀਐਂਟ ਦੀ ਕੀਮਤ 6.10 ਲੱਖ ਰੁਪਏ ਹੈ। ਕੇ-ਸੀਰੀਜ਼ 1.0-ਲੀਟਰ ਪਾਵਰ ਵਾਲਾ ਵਾਹਨ 56bhp ਤੱਕ ਦੀ ਵੱਧ ਤੋਂ ਵੱਧ ਪਾਵਰ ਜਨਰੇਟ ਕਰ ਸਕਦਾ ਹੈ।
S-Presso ਦਾ ਪੈਟਰੋਲ ਵੇਰੀਐਂਟ 4.95 ਲੱਖ ਰੁਪਏ ‘ਚ ਲਾਂਚ ਕੀਤਾ ਗਿਆ ਸੀ, ਜੋ CNG ਵੇਰੀਐਂਟ ਤੋਂ 95 ਹਜ਼ਾਰ ਰੁਪਏ ਸਸਤਾ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਕਾਰ ਦੇ ਪੈਟਰੋਲ ਵੇਰੀਐਂਟ ਦੀਆਂ 2.26 ਲੱਖ ਯੂਨਿਟਸ ਵਿਕ ਚੁੱਕੀਆਂ ਹਨ। S-Presso ਦੇ CNG ਮਾਡਲ ਨੂੰ Renault Kwid, Maruti Suzuki Alto K10 ਵਰਗੀਆਂ ਕਾਰਾਂ ਦਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ‘ਚੋਂ ਕਿਸੇ ਵੀ ਕਾਰ ਦਾ CNG ਮਾਡਲ ਲਾਂਚ ਨਹੀਂ ਕੀਤਾ ਗਿਆ ਹੈ।
ਇਹ ਕਾਰ 32.73 kmpl ਦੀ ਮਾਈਲੇਜ ਦੇਵੇਗੀ। ਇਸ ‘ਚ 1.0 ਲੀਟਰ ਡਿਊਲ ਜੈੱਟ, ਡਿਊਲ VVT ਪੈਟਰੋਲ ਇੰਜਣ ਮਿਲੇਗਾ। ਗੱਡੀ ਦਾ ਇੰਜਣ 82.1Nm ਤੱਕ ਦਾ ਪੀਕ ਟਾਰਕ ਜਨਰੇਟ ਕਰਨ ਦੇ ਯੋਗ ਹੋਵੇਗਾ। ਗਾਹਕਾਂ ਦੀ ਰਾਈਡ ਗੁਣਵੱਤਾ ਅਤੇ ਆਰਾਮ ਨੂੰ ਵਧਾਉਣ ਲਈ, ਮਾਰੂਤੀ ਸੁਜ਼ੂਕੀ ਨੇ S-Presso ਦਾ CNG ਮਾਡਲ ਲਾਂਚ ਕੀਤਾ ਹੈ।
S-Presso ਦੇ CNG ਮਾਡਲ ਦੀ ਟਾਪ ਸਪੀਡ 148KMPL ਹੈ। ਇਹ ਕਾਰ 32.73 KMPL ਦੀ ਮਾਈਲੇਜ ਦੇਵੇਗੀ। ਇਸ ਦੇ ਨਾਲ ਹੀ ਇਸ ਦੇ ਪੈਟਰੋਲ ਵਰਜ਼ਨ ‘ਚ ਗਾਹਕ ਨੂੰ 21.7 kmpl ਦੀ ਮਾਈਲੇਜ ਮਿਲਦੀ ਸੀ। ਵਾਹਨ ਵਿੱਚ 5-ਸਪੀਡ ਗੇਅਰ ਸਿਸਟਮ ਦੇ ਨਾਲ 55 ਲੀਟਰ ਦੀ ਫਿਊਲ ਟੈਂਕ ਸਮਰੱਥਾ ਹੈ।
ਮਾਰੂਤੀ ਸੁਜ਼ੂਕੀ ਨੇ ਇਸ ਤੋਂ ਪਹਿਲਾਂ ਆਪਣੀਆਂ 9 ਕਾਰਾਂ ਦੇ CNG ਮਾਡਲ ਪੇਸ਼ ਕੀਤੇ ਸਨ। S-Presso ਦਾ ਨਵਾਂ ਮਾਡਲ ਕੰਪਨੀ ਦਾ 10ਵਾਂ CNG ਮਾਡਲ ਹੈ। ਇਸ ਵਿੱਚ ਦੋਹਰੀ ਅੰਤਰ ਨਿਰਭਰ ਇਲੈਕਟ੍ਰਿਕ ਕੰਟਰੋਲ ਯੂਨਿਟ (ECU), ਇੰਟੈਲੀਜੈਂਟ ਫਿਊਲ ਇੰਜੈਕਸ਼ਨ ਸਿਸਟਮ, ਸਟੇਨਲੈੱਸ ਸਟੀਲ ਪਾਈਪਾਂ ਅਤੇ CNG ਲਈ ਵਿਕਸਤ ਏਕੀਕ੍ਰਿਤ ਵਾਇਰਿੰਗ ਹਾਰਨੈੱਸ ਸਿਸਟਮ ਦੇ ਨਾਲ ਜੋੜ ਦਿੱਤੇ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...