October 8, 2026, 4:00 am
----------- Advertisement -----------
HomeNewsAutomobilesOLA ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਸਿਰਫ਼ 999...

OLA ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਸਿਰਫ਼ 999 ਰੁਪਏ ‘ਚ ਕਰ ਸਕਦੇ ਹੋ ਬੁੱਕ

Published on

----------- Advertisement -----------

Ola ਇਲੈਕਟ੍ਰਿਕ ਨੇ S1 ਦਾ ਅਪਡੇਟਿਡ ਮਾਡਲ S1 Air ਅੱਜ ਯਾਨੀ 22 ਅਕਤੂਬਰ ਨੂੰ ਦੀਵਾਲੀ ਤੋਂ ਪਹਿਲਾਂ ਲਾਂਚ ਕੀਤਾ ਹੈ। S1 ਦੇ ਇਸ ਨਵੇਂ ਮਾਡਲ ਦੀ ਕੀਮਤ 84,999 ਰੁਪਏ ਰੱਖੀ ਗਈ ਹੈ। ਹਾਲਾਂਕਿ, 24 ਅਕਤੂਬਰ ਤੱਕ ਬੁਕਿੰਗ ਕਰਨ ਵਾਲਿਆਂ ਨੂੰ ਇਸਦੇ ਲਈ 79,999 ਰੁਪਏ ਦੇਣੇ ਹੋਣਗੇ। ਇਸ ਨਵੇਂ ਮਾਡਲ ਨੂੰ ਕਈ ਨਵੇਂ ਫੀਚਰਸ ਦੇ ਨਾਲ ਬਾਜ਼ਾਰ ‘ਚ ਲਾਂਚ ਕੀਤਾ ਗਿਆ ਹੈ। ਤੁਸੀਂ ਇਸਨੂੰ 999 ਵਿੱਚ ਬੁੱਕ ਕਰ ਸਕਦੇ ਹੋ। ਇਸ ਦੀ ਡਿਲੀਵਰੀ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗੀ।
ਖਾਸ ਗੱਲ ਇਹ ਹੈ ਕਿ ਇਹ ਸਕੂਟਰ MoveOS 3 ਸਾਫਟਵੇਅਰ ਨਾਲ ਆਵੇਗਾ। ਇਸ ਸੌਫਟਵੇਅਰ ਅੱਪਗਰੇਡ ਵਿੱਚ 20 ਤੋਂ ਵੱਧ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। MoveOS 3 ਵਿੱਚ ਲਾਂਚ ਕੀਤੀਆਂ ਗਈਆਂ ਕੁਝ ਵਿਸ਼ੇਸ਼ਤਾਵਾਂ ਵਿੱਚ ਪ੍ਰੌਕਸੀਮਿਟੀ ਅਨਲੌਕ, ਪਾਰਟੀ ਮੋਡ, ਮੂਡ ਅਤੇ ਓਲਾ ਦੇ ਹਾਈਪਰਚਾਰਜਰ ਨੈੱਟਵਰਕ ਨਾਲ ਅਨੁਕੂਲਤਾ ਸ਼ਾਮਲ ਹੈ। ਪਾਰਟੀ ਮੋਡ ਫੀਚਰ ਦਾ ਮਤਲਬ ਹੈ ਕਿ ਜਦੋਂ ਤੁਸੀਂ ਬਲੂਟੁੱਥ ਰਾਹੀਂ ਸਕੂਟਰ ‘ਤੇ ਮਿਊਜ਼ਿਕ ਚਲਾਓਗੇ ਤਾਂ ਇਸ ਦੀਆਂ ਲਾਈਟਾਂ ਵੀ ਮਿਊਜ਼ਿਕ ਦੇ ਹਿਸਾਬ ਨਾਲ ਜਗ ਜਾਣਗੀਆਂ।
ਇਕ ਹੋਰ ਹੈਰਾਨੀਜਨਕ ਵਿਸ਼ੇਸ਼ਤਾ ‘ਪ੍ਰੌਕਸੀਮਿਟੀ ਅਨਲਾਕ’ ਹੈ, ਜਿਸਦਾ ਮਤਲਬ ਹੈ ਕਿ ਸਕੂਟਰ ਨੂੰ ਹੱਥੀਂ ਲਾਕ ਜਾਂ ਅਨਲਾਕ ਕਰਨ ਦੀ ਕੋਈ ਲੋੜ ਨਹੀਂ ਹੈ। ਜਿਵੇਂ ਹੀ ਤੁਸੀਂ ਸਕੂਟਰ ਦੇ ਨੇੜੇ ਆਉਂਦੇ ਹੋ, ਇਹ ਆਪਣੇ ਆਪ ਲਾਕ/ਅਨਲਾਕ ਹੋ ਜਾਵੇਗਾ। ਓਲਾ ਨੇ ਇਸ ਨੂੰ ‘ਵਰਲਡ ਫਸਟ’ ਫੀਚਰ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਇਸ S1 ਏਅਰ ਨੂੰ ਫੁੱਲ ਚਾਰਜ ਕਰਨ ‘ਤੇ 101 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ ਦੇ ਨਾਲ ਹੀ ਇਸ ਸਕੂਟਰ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...