September 14, 2026, 2:17 am
----------- Advertisement -----------
HomeNewsAutomobilesRoyal Enfield Himalayan 450 ਸਮੇਤ ਇਹ ਸ਼ਾਨਦਾਰ Bikes ਅਪ੍ਰੈਲ 'ਚ ਹੋਣਗੀਆਂ ਲਾਂਚ

Royal Enfield Himalayan 450 ਸਮੇਤ ਇਹ ਸ਼ਾਨਦਾਰ Bikes ਅਪ੍ਰੈਲ ‘ਚ ਹੋਣਗੀਆਂ ਲਾਂਚ

Published on

----------- Advertisement -----------

ਜੇਕਰ ਤੁਸੀਂ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਉਣ ਵਾਲਾ ਅਪ੍ਰੈਲ ਮਹੀਨਾ ਤੁਹਾਡੇ ਲਈ ਬਹੁਤ ਖਾਸ ਹੋਣ ਵਾਲਾ ਹੈ, ਕਿਉਂਕਿ ਰਾਇਲ ਐਨਫੀਲਡ, ਡੁਕਾਟੀ ਅਤੇ ਯਾਮਾਹਾ ਵਰਗੀਆਂ ਵੱਡੀਆਂ ਕੰਪਨੀਆਂ ਆਪਣੀਆਂ ਸ਼ਾਨਦਾਰ ਬਾਈਕਸ ਅਤੇ ਸਕੂਟਰ ਲਾਂਚ ਕਰਨ ਜਾ ਰਹੀਆਂ ਹਨ। Royal Enfield ਦੀ ਨਵੀਂ Himalayan 450 ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ‘ਚ 450cc, ਲਿਕਵਿਡ-ਕੂਲਡ ਅਤੇ ਸਿੰਗਲ-ਸਿਲੰਡਰ ਇੰਜਣ ਮਿਲੇਗਾ। ਇਹ ਬਾਈਕ ਲਗਭਗ 40bhp ਦੀ ਅਧਿਕਤਮ ਪਾਵਰ ਅਤੇ 40Nm ਦਾ ਅਧਿਕਤਮ ਟਾਰਕ ਜਨਰੇਟ ਕਰਦੀ ਹੈ। ਨਵੀਂ ਹਿਮਾਲੀਅਨ 450 ‘ਚ ਵਾਇਰ ਸਪੋਕ ਵ੍ਹੀਲਜ਼ ‘ਤੇ ਦੋਹਰੇ ਮਕਸਦ ਵਾਲੇ ਟਾਇਰ ਮਿਲਣਗੇ ਜੋ ਟਿਊਬਲੈੱਸ ਨਹੀਂ ਹੋਣਗੇ। ਇਸ ਦੇ ਨਾਲ ਹੀ ਸਰਕੂਲਰ LED ਹੈੱਡਲੈਂਪ ਬਾਈਕ ਨੂੰ ਸ਼ਾਨਦਾਰ ਲੁੱਕ ਦੇਵੇਗਾ।

ਯਾਮਾਹਾ ਆਪਣੀ ਨਵੀਂ ਅਪਡੇਟ ਕੀਤੀ ਬਾਈਕ MT-15 V2 ਨੂੰ ਸਪੋਰਟੀ ਲੁੱਕ ‘ਚ ਪੇਸ਼ ਕਰਨ ਜਾ ਰਹੀ ਹੈ। ਇਹ 155cc VVA ਲਿਕਵਿਡ ਕੂਲਡ ਇੰਜਣ ਦੁਆਰਾ ਸੰਚਾਲਿਤ ਹੈ। ਇਸ ਦੀ ਕੀਮਤ 3000 ਤੋਂ 5000 ਰੁਪਏ ਤੱਕ ਵਧ ਸਕਦੀ ਹੈ। ਫਿਲਹਾਲ ਇਸ ਦਾ ਮੌਜੂਦਾ ਮਾਡਲ 1,64,400 ਰੁਪਏ ‘ਚ ਵੇਚਿਆ ਜਾ ਰਿਹਾ ਹੈ। ਆਟੋਮੋਬਾਈਲ ਕੰਪਨੀ ਡੁਕਾਟੀ ਭਾਰਤੀ ਬਾਜ਼ਾਰ ‘ਚ ਇਕ ਵਾਰ ਫਿਰ ਤੋਂ ਦਹਿਸ਼ਤ ਪੈਦਾ ਕਰਨ ਜਾ ਰਹੀ ਹੈ ਅਤੇ ਜਲਦ ਹੀ ਆਪਣੀ ਨਵੀਂ ਇਲੈਕਟ੍ਰਿਕ ਬਾਈਕ ਨੂੰ ਪੇਸ਼ ਕਰੇਗੀ। ਨਵੀਂ ਇਲੈਕਟ੍ਰਿਕ ਬਾਈਕ ਮੌਜੂਦਾ Streetfighter V4 ਨਾਲ ਮਿਲਦੀ-ਜੁਲਦੀ ਹੋਵੇਗੀ ਅਤੇ ਇਸ ‘ਚ ਫਿਊਲ ਟੈਂਕ ਦੀ ਬਜਾਏ ਬੈਟਰੀ ਪੈਕ ਦਿਖਾਈ ਦੇਵੇਗਾ। ਇਹ ਬਾਈਕ ਫੁੱਲ ਚਾਰਜ ਹੋਣ ‘ਤੇ 250 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 199 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...