ਸਪਾਈਸ ਜੈੱਟ ਦੀ ਫਲਾਈਟ ‘ਚ ਮੰਗਲਵਾਰ ਨੂੰ ਇਕ ਵਾਰ ਫਿਰ ਖਰਾਬੀ ਆਉਣ ਦੀ ਖਬਰ ਸਾਹਮਣੇ ਆਈ ਹੈ। ਚੇਨਈ ਤੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਜਾਣ ਵਾਲੀ ਫਲਾਈਟ ‘ਚ ਖਰਾਬੀ ਆਉਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸਜੈੱਟ ਜਹਾਜ਼ ਦਾ ਬੀਤੀ ਰਾਤ ਚੇਨਈ ਤੋਂ ਉਡਾਣ ਭਰਨ ਤੋਂ ਬਾਅਦ ਇੰਜਣ ਫੇਲ ਹੋ ਗਿਆ ਇਸ ਖਰਾਬੀ ਕਾਰਨ ਜਹਾਜ਼ ਨੂੰ ਵਾਪਸ ਚੇਨਈ ਪਰਤਣਾ ਪਿਆ।
ਕਰੀਬ ਅੱਧੇ ਘੰਟੇ ਬਾਅਦ ਫਲਾਈਟ ਨੇ ਦੁਰਗਾਪੁਰ ਲਈ ਉਡਾਣ ਭਰੀ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਪਨੀ ਦੇ ਬੋਇੰਗ B737-8 MAX ਏਅਰਕ੍ਰਾਫਟ VT-MXA ਨੇ ਖਰਾਬੀ ਦੀ ਮੁਰੰਮਤ ਕਰਨ ਤੋਂ ਬਾਅਦ ਬੁੱਧਵਾਰ ਤੜਕੇ ਜਹਾਜ਼ ਨੇ ਦੁਬਾਰਾ ਉਡਾਣ ਭਰੀ। ਕੰਪਨੀ ਨੇ ਇਸ ਲਈ ਮੁਆਫੀ ਮੰਗੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਇੱਕ ਮਈ ਐਤਵਾਰ ਨੂੰ ਮੁੰਬਈ ਤੋਂ ਦੁਰਗਾਪੁਰ ਜਾਣ ਵਾਲੀ ਸਪਾਈਸ ਜੈੱਟ ਦੀ ਇੱਕ ਹੋਰ ਉਡਾਣ ਵਾਯੂਮੰਡਲ ਵਿੱਚ ਗੜਬੜੀ ਕਾਰਨ ਤੂਫ਼ਾਨ ‘ਚ ਸ ਗਈ ਸੀ। ਇਸ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਵਿੱਚੋ ਕਈਆਂ ਨੂੰ ਆਈਸੀਯੂ ਵਿੱਚ ਦਾਖ਼ਲ ਵੀ ਕਰਵਾਉਣਾ ਪਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਸਪਾਈਸਜੈੱਟ ਦੇ ਜਹਾਜ਼ ‘ਚ ਫਿਰ ਆਈ ਖਰਾਬੀ, ਜਹਾਜ਼ ਨੂੰ ਪਰਤਣਾ ਪਿਆ ਵਾਪਸ ਚੇਨਈ
Published on
----------- Advertisement -----------
----------- Advertisement -----------












