October 5, 2026, 2:46 am
----------- Advertisement -----------
HomeNewsAutomobilesTata ਨੇ Tiago EV ਦੀ ਕੀਮਤ ਵਧਾਈ: 30 ਤੋਂ 35 ਹਜ਼ਾਰ ਰੁਪਏ...

Tata ਨੇ Tiago EV ਦੀ ਕੀਮਤ ਵਧਾਈ: 30 ਤੋਂ 35 ਹਜ਼ਾਰ ਰੁਪਏ ਤੱਕ ਮਹਿੰਗੀ ਹੋਵੇਗੀ ਇਲੈਕਟ੍ਰਿਕ ਕਾਰ

Published on

----------- Advertisement -----------

ਟਾਟਾ ਮੋਟਰਸ ਨੇ ਆਪਣੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tiago EV ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ ਜਨਵਰੀ ਤੋਂ ਲਾਗੂ ਹੋਣਗੀਆਂ। ਇਨ੍ਹਾਂ ਕੀਮਤਾਂ ‘ਚ 3 ਤੋਂ 4 ਫੀਸਦੀ ਦਾ ਵਾਧਾ ਹੋਵੇਗਾ। ਇਸ ਕਾਰਨ Tiago EV ਦੇ ਸਾਰੇ ਵੇਰੀਐਂਟ 30 ਤੋਂ 35 ਹਜ਼ਾਰ ਰੁਪਏ ਤੱਕ ਮਹਿੰਗੇ ਹੋ ਸਕਦੇ ਹਨ।
Tiago ਦੀ ਕੀਮਤ ਵਿੱਚ ਪਹਿਲਾਂ ਹੀ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਕੰਪਨੀ ਨੇ ਇਸ EV ਨੂੰ ਪਹਿਲੇ 10,000 ਗਾਹਕਾਂ ਲਈ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਸੀ। ਹਾਲਾਂਕਿ ਲਾਂਚ ਤੋਂ ਬਾਅਦ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਕੰਪਨੀ ਨੇ 20,000 ਗਾਹਕਾਂ ਨੂੰ ਇਹ ਸਹੂਲਤ ਦਿੱਤੀ ਸੀ।
ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਸ਼ੈਲੇਸ਼ ਚੰਦਰਾ ਨੇ ਮਿੰਟ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਟਿਆਗੋ ਦੀ ਕੀਮਤ ਵਿੱਚ ਵਾਧਾ ਸਿਰਫ਼ ਸ਼ੁਰੂਆਤੀ ਕੀਮਤ ਬਾਰੇ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਬੈਟਰੀ ਦੀਆਂ ਕੀਮਤਾਂ 30 ਤੋਂ 35 ਫੀਸਦੀ ਮਹਿੰਗੀਆਂ ਹੋ ਗਈਆਂ ਹਨ।
ਇਸ ਤੋਂ ਇਲਾਵਾ ਈਵੀ ਲਈ ਬੈਟਰੀ ਦੇ ਨਵੇਂ ਮਾਪਦੰਡ ਅਤੇ ਅਪ੍ਰੈਲ ਤੋਂ ਲਾਗੂ ਹੋਣ ਵਾਲੇ BS-VI ਨਿਕਾਸੀ ਮਾਪਦੰਡਾਂ ਕਾਰਨ ਨਿਰਮਾਣ ਲਾਗਤ ਵਧ ਗਈ ਹੈ। ਇਸ ਲਈ ਈਵੀ ਦੀ ਕੀਮਤ ਵਧਾਈ ਜਾ ਰਹੀ ਹੈ। ਚੰਦਨਾ ਨੇ ਦੱਸਿਆ ਕਿ ਕੰਪਨੀ ਇਨ੍ਹਾਂ ਕੀਮਤਾਂ ਨੂੰ ਦੋ ਪੜਾਵਾਂ ‘ਚ ਵਧਾਏਗੀ ਤਾਂ ਕਿ ਗਾਹਕ ‘ਤੇ ਕੋਈ ਸਿੱਧਾ ਅਸਰ ਨਾ ਪਵੇ।
ਚੰਦਰਾ ਨੇ ਕਿਹਾ ਕਿ Tiago ਦੇ ਸਾਰੇ ਵੇਰੀਐਂਟਸ (ਪੈਟਰੋਲ ਅਤੇ CNG) ਦੇ ਮੁਕਾਬਲੇ ਇਸ ਈਵੀ ਦੀ ਬੁਕਿੰਗ 30 ਤੋਂ 35% ਹੈ। ਇਸ ਦੇ ਨਾਲ ਹੀ, ਕੰਪਨੀ ਦੇ ਹੋਰ ਇਲੈਕਟ੍ਰਿਕ ਵਾਹਨਾਂ (Nexon EV ਅਤੇ Tigor EV) ਲਾਈਨ-ਅੱਪ ਵਿੱਚ Tiago EV ਦੀ ਮੰਗ 20 ਤੋਂ 25% ਹੈ।
ਚੰਦਰਾ ਨੇ ਦੱਸਿਆ ਕਿ ਕੰਪਨੀ ਦੀ ਯੋਜਨਾ ਜਨਵਰੀ ਦੇ ਅੱਧ ਤੱਕ ਟਿਆਗੋ ਈਵੀ ਦੀ ਡਿਲਿਵਰੀ ਸ਼ੁਰੂ ਕਰਨ ਦੀ ਹੈ ਅਤੇ ਉਮੀਦ ਹੈ ਕਿ ਚਾਰ ਤੋਂ ਪੰਜ ਮਹੀਨਿਆਂ ਦੇ ਅੰਦਰ ਪਹਿਲੇ ਬੈਚ ਦੀ ਡਿਲਿਵਰੀ ਪੂਰੀ ਹੋ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀਆਂ ਮੰਡੀਆਂ ‘ਚ ਸਟੋਰੇਜ ਸੰਕਟ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

*ਚੰਡੀਗੜ੍ਹ; 2 ਅਕਤੂਬਰ: *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ‘ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ ਦੋਸ਼

ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ...

ਲਾਢੋਵਾਲ ’ਚ ਮਾਨੇਵਾਲ ਦੇ ਸਾਬਕਾ ਸਰਪੰਚ ਨਵਜੀਤ ਨੀਟੂ ਦੀ ਗੋਲੀਆਂ ਮਾਰ ਕੇ ਹੱਤਿਆ

ਲਾਢੋਵਾਲ ਇਲਾਕੇ ਦੇ ਸਾਊਥ ਸਿਟੀ ਰੋਡ ’ਤੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ...

ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਦਾਅਵਾ, ਸਾਜ਼ਿਸ਼ਕਰਤਾਵਾਂ ਦੀ ਹੋਈ ਪਛਾਣ

ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ...

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...