ਬਠਿੰਡਾ ਦੇ ਪਿੰਡ ਜੀਦਾ ‘ਚ ਹੋਏ ਧਮਾਕਿਆਂ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਬਠਿੰਡਾ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਪਾਈ ਹੈ ਤੇ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਿਸ ਨੂੰ ਮਾਮਲੇ ਦੀ ਜਾਂਚ ਦੌਰਾਨ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਜੀਦਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਸਾਮਾਨ ਮੰਗਵਾਇਆ ਗਿਆ ਸੀ ਜਿਸ ਵਿਚ ਧਮਾਕਾ ਹੋਇਆ ਸੀ ਜਿਸ ਕਰਕੇ ਗੁਰਪ੍ਰੀਤ ਸਿੰਘ ਤੇ ਉਸ ਦਾ ਪਿਤਾ ਦੋਵੇਂ ਇਸ ਦਰਮਿਆਨ ਜ਼ਖਮੀ ਹੋ ਗਏ ਸਨ ਤੇ ਦੋਵੇਂ ਹੀ ਜੇਰੇ ਇਲਾਜ ਹਨ। ਇੰਨਾ ਹੀ ਨਹੀਂ ਇਸ ਤੋਂ ਬਾਅਦ ਜਾਂਚ ਟੀਮ ਜਦੋਂ ਪਿੰਡ ਜੀਦਾ ਗੁਰਪ੍ਰੀਤ ਸਿੰਘ ਦੇ ਘਰ ਪਹੁੰਚੀ ਤਾਂ ਉਸ ਵੇਲੇ ਵੀ ਸਾਮਾਨ ਵਿਚ ਫਿਰ ਤੋਂ 2 ਧਮਾਕੇ ਹੋਏ ਜਿਸ ਕਰਕੇ ਟੀਮ ਨੂੰ ਸ਼ੱਕ ਹੋਇਆ ਕਿ ਸਾਮਾਨ ਵਿਚ ਕੁਝ ਗੜਬੜ ਹੈ ਤੇ ਹੁਣ ਇਸੇ ਮਾਮਲੇ ਵਿਚ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਪਾਈ ਗਈ ਹੈ ਤੇ ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ ਜਿਸ ਦੀ ਕੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।