August 8, 2026, 6:17 pm
----------- Advertisement -----------
HomeNewsBreaking Newsਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ...

ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ…

Published on

----------- Advertisement -----------

ਪੰਜਾਬ ਦੀ ਇੰਸਟਾਗ੍ਰਾਮ ਇਨਫਲੂਐਂਸਰ ਭਾਬੀ ਚੁੰਮੇਵਾਲੀ ਉਰਫ਼ ਰਣਜੀਤ ਕੌਰ ਨੇ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਵਲੋਂ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ। ਰਣਜੀਤ ਨੇ ਇੱਕ ਨਵਾਂ ਵੀਡੀਓ ਜਾਰੀ ਕਰਦਿਆਂ ਕਿਹਾ, “ਮੈਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਮੇਰੇ ਫਰਾਰ ਹੋਣ ਦੀ ਗੱਲ ਕੋਈ ਸਾਬਤ ਕਰ ਦਿਓ।” ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਨਿਹੰਗ ‘ਤੇ ਤੰਜ ਕੱਸਿਆ।ਆਪਣੇ ਪਤੀ ਨਾਲ ਪਾਈ ਵੀਡੀਓ ਵਿੱਚ ਰਣਜੀਤ ਕੌਰ ਨੇ ਕਿਹਾ, “ਹਾਂ, ਸਾਨੂੰ ਜ਼ਮਾਨਤ ਮਿਲ ਗਈ ਹੈ। ਅਸੀਂ ਭੱਜਣ ਵਾਲੇ ਨਹੀਂ ਹਾਂ, ਨਾ ਹੀ ਅਸੀਂ ਘਰ ਛੱਡਿਆ ਹੈ। ਇਹ ਸਾਰੀਆਂ ਗੱਲਾਂ ਅਫਵਾਹਾਂ ਹਨ।”

ਦੱਸ ਦਈਏ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਲੁਧਿਆਣਾ ਵਿੱਚ ਰਣਜੀਤ ਕੌਰ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਉਸ ਦੇ ਪਤੀ ਜ਼ਿੰਦਾ ਹੰਸ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਹ ਕੇਸ ਨਿਹੰਗ ਮਨਪ੍ਰੀਤ ਸਿੰਘ ਵੱਲੋਂ ਦਾਇਰ ਕੀਤਾ ਗਿਆ ਸੀ। ਦੋਸ਼ ਹੈ ਕਿ ਚੁੰਮੇਵਾਲੀ ਭਾਬੀ ਇੰਸਟਾਗ੍ਰਾਮ ‘ਤੇ ਅਸ਼ਲੀਲ ਕੰਟੈਂਟ ਅਪਲੋਡ ਕਰਦੀ ਹੈ ਅਤੇ ਅਸ਼ਲੀਲ ਕੱਪੜੇ ਪਾ ਕੇ ਆਪਣੇ ਸਰੀਰ ਦਾ ਅੰਗ ਪ੍ਰਦਰਸ਼ਨ ਕਰਦੀ ਹੈ। 

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਰਣਜੀਤ ਕੌਰ ਆਪਣੇ ਪਤੀ ਨਾਲ ਦਿਖਾਈ ਦਿੱਤੀ। ਉਸ ਦੇ ਪਤੀ ਨੇ ਆਪਣੇ ਹੱਥ ਵਿੱਚ ਕੁਝ ਕਾਗਜ਼ ਫੜੇ ਹੋਏ ਸਨ, ਅਤੇ ਰਣਜੀਤ ਨੇ ਉਨ੍ਹਾਂ ਨੂੰ ਦਿਖਾਉਂਦੇ ਹੋਏ ਕਿਹਾ, “ਸਾਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਲੋਕ ਕਹਿ ਰਹੇ ਸਨ ਕਿ ਮੈਂ ਘਰ ਨੂੰ ਤਾਲਾ ਲਗਾ ਕੇ ਭੱਜ ਗਈ ਹਾਂ, ਪਰ ਸੱਚਾਈ ਇਹ ਹੈ ਕਿ ਮੈਂ ਸ਼ੂਟਿੰਗ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਵਿੱਚ ਸੀ।”

“ਅਸੀਂ ਕੋਈ ਕਤਲ ਨਹੀਂ ਕੀਤਾ, ਕਿ ਅਸੀਂ ਲੁਕਦੇ ਫਿਰੀਏ”

ਰਣਜੀਤ ਕੌਰ ਨੇ ਅੱਗੇ ਕਿਹਾ, “ਅਸੀਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਆਪਣੇ ਵਕੀਲ ਹਰਜੋਤ ਸਿੰਘ ਰਾਹੀਂ ਜ਼ਮਾਨਤ ਲਈ ਹੈ। ਕੁਝ ਲੋਕ ਕਹਿ ਰਹੇ ਹਨ ਕਿ ਮੈਂ ਭੱਜ ਗਈ। ਇਦਾਂ ਦਾ ਕੁਝ ਨਹੀਂ ਹੈ। ਅਸੀਂ ਕੋਈ ਕਤਲ ਨਹੀਂ ਕੀਤਾ, ਕਿ ਅਸੀਂ ਲੁਕਦੇ ਫਿਰੀਏ। ਅਸੀਂ ਕਿਤੇ ਵੀ ਭੱਜੇ ਨਹੀਂ ਹਾਂ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...