ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਭੈਣ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਸੰਬੰਧੀ ਉਨ੍ਹਾਂ ਟਵੀਟ ਕਰ ਕਿਹਾ ਕਿ ਭੈਣ-ਭਰਾ ਦੇ ਅਤੁੱਟ ਪਿਆਰ ਅਤੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਤਿਉਹਾਰ ‘ਰੱਖੜੀ’ ਦੀਆਂ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ… ਅੱਜ ਰੱਖੜੀ ਦੇ ਪਵਿੱਤਰ ਮੌਕੇ ‘ਤੇ ਆਪਣੀ ਭੈਣ ਤੋਂ ਗੁੱਟ ‘ਤੇ ਰੱਖੜੀ ਬੰਨ੍ਹਵਾਈ ਅਤੇ ਅਸੀਸਾਂ ਪ੍ਰਾਪਤ ਕੀਤੀਆਂ… ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੁਨੀਆ ਦੀਆਂ ਸਾਰੀਆਂ ਭੈਣਾਂ ਹਮੇਸ਼ਾ ਖੁਸ਼, ਤੰਦਰੁਸਤ ਅਤੇ ਤਰੱਕੀਆਂ ਮਾਣਦੀਆਂ ਰਹਿਣ…
ਪੰਜਾਬ ਦੀਆਂ ਸਾਰੀਆਂ ਮਾਵਾਂ, ਧੀਆਂ ਅਤੇ ਭੈਣਾਂ ਦੀ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਸਾਡਾ ਫ਼ਰਜ਼ ਵੀ ਹੈ ਅਤੇ ‘ਤੁਹਾਡੀ ਸਰਕਾਰ’ ਦੀ ਸਭ ਤੋਂ ਵੱਡੀ ਤਰਜੀਹ ਵੀ।
----------- Advertisement -----------
ਮੁੱਖ ਮੰਤਰੀ ਮਾਨ ਨੇ ਆਪਣੀ ਭੈਣ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Published on
----------- Advertisement -----------
----------- Advertisement -----------












