ਸਮੋਸਾ ਭਾਰਤ ਦੇ ਪ੍ਰਸਿੱਧ ਸਨੈਕਸ ਵਿੱਚੋਂ ਇੱਕ ਹੈ। ਫਿਰ ਚਾਹੇ ਸਵੇਰ ਦਾ ਨਾਸ਼ਤਾ ਹੋਵੇ, ਸ਼ਾਮ ਦਾ ਚਾਹ-ਨਾਸ਼ਤਾ ਹੋਵੇ ਜਾਂ ਕੋਈ ਛੋਟੀ-ਵੱਡੀ ਪਾਰਟੀ, ਸਮੋਸੇ ਬਿਨ੍ਹਾਂ ਅਧੂਰੀ ਜਾਪਦੀ ਹੈ। ਹਲਵਾਈ ਦੁਆਰਾ ਬਣਾਏ ਕੁਰਕੁਰੇ ਸਮੋਸੇ ਦਾ ਸਵਾਦ ਹਰ ਕੋਈ ਪਸੰਦ ਕਰਦਾ ਹੈ। ਪਰ ਅੱਜ ਕੱਲ ਇੰਟਰਨੈੱਟ ‘ਤੇ ਇਕ ਸਮੋਸੇ ਦੀ ਕਾਫੀ ਚਰਚਾ ਹੋ ਰਹੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਚਾਂਦਨੀ ਚੌਕ ‘ਚ ਸੜਕ ਕਿਨਾਰੇ ਰੇਹੜੀ ‘ਤੇ ‘ਭਿੰਡੀ ਸਮੋਸਾ’ ਵੇਚਿਆ ਜਾ ਰਿਹਾ ਹੈ।
ਦਰਅਸਲ, ਇੱਕ ਫੂਡ ਬਲੌਗਰ ਇਸ ਨਵੀਂ ਡਿਸ਼ ਨੂੰ ਅਜ਼ਮਾਉਣ ਲਈ ਉੱਥੇ ਪਹੁੰਚਿਆ ਸੀ। ਇਸ ਕਲਿੱਪ ਨੂੰ ਫੇਸਬੁੱਕ ‘ਤੇ ਫੂਡ ਲਵਰ ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਨੂੰ ਹੁਣ ਤੱਕ 11 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਇਸ ਕਲਿੱਪ ‘ਚ ਇਕ ਵਿਅਕਤੀ ਨੂੰ ਭਿੰਡੀਆਂ ਭਰ ਕੇ ਸਮੋਸੇ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆ ਅਲੱਗ ਅਲੱਗ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਭਿੰਡੀ ਨਾਲ ਭਰਿਆ ਸਮੋਸਾ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਹੈ। ਕੁਝ ਨੇ ਸਿਰਫ਼ ਬੇਨਤੀ ਕੀਤੀ ਕਿ ਲੋਕ ਸਨੈਕ ਨਾਲ ਪ੍ਰਯੋਗ ਕਰਨਾ ਬੰਦ ਕਰ ਦੇਣ।
----------- Advertisement -----------
ਲਓ ਜੀ! ਹੁਣ ਦਿੱਲੀ ਦੀ ਇਸ ਮਸ਼ਹੂਰ ਗਲੀ ‘ਚ ਵਿਕ ਰਹੇ ਹਨ ‘ਭਿੰਡੀ ਵਾਲੇ ਸਮੋਸੇ’? ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਵਾਇਰਲ
Published on
----------- Advertisement -----------
----------- Advertisement -----------