July 15, 2026, 10:01 pm
----------- Advertisement -----------
HomeNewsBreaking Newsਪ੍ਰਤਾਪ ਬਾਜਵਾ ਬਨਣਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ? ਵੱਡੀ ਮੀਟਿੰਗ ਤੋਂ ਬਾਅਦ...

ਪ੍ਰਤਾਪ ਬਾਜਵਾ ਬਨਣਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ? ਵੱਡੀ ਮੀਟਿੰਗ ਤੋਂ ਬਾਅਦ ਸੁਣੋ ਕਿ ਬੋਲੇ ਭੁਪੇਸ਼ ਬਗੇਲ ?

Published on

----------- Advertisement -----------

ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਸੂਬਾ ਇੰਚਾਰਜ ਭੂੁਪੇਸ਼ ਬਘੇਲ ਨੇ ਆਪਣੀ ਰਿਪੋਰਟ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੂੰ ਸੌਂਪ ਦਿੱਤੀ ਹੈ। ਬਘੇਲ ਨੇ ਵੇਣੂਗੋਪਾਲ ਦੀ ਰਿਹਾਇਸ਼ ਤੇ ਉਨ੍ਹਾਂ ਨਾਲ ਮੀਟਿੰਗ ਕਰਕੇ ਆਪਣੇ 6 ਦਿਨਾਂ ਦੇ ਦੌਰੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਾਰੇ ਘਟਨਾਕ੍ਰਮ ਦੀ ਰਿਪੋਰਟ ਸੌਂਪ ਦਿੱਤੀ। ਮੀਟਿੰਗ ਤੋਂ ਬਾਅਦ ਬਘੇਲ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਪੰਜਾਬ ਦੀ 6 ਦਿਨਾਂ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਸਾਰੇ ਆਗੂਆਂ ਨਾਲ ਮੁਲਾਕਾਤ ਹੋਈ। ਸਾਰੇ ਨਾਲ ਨਿੱਜੀ ਤੌਰ ਤੇ ਬ੍ਰੇਕਫਾਸਟ, ਲੰਚ ਅਤੇ ਡਿਨਰ ਡਿਪਲੋਮੈਸੀ ਹੋਈ, ਜਿਸਤੋਂ ਬਾਅਦ ਉਨ੍ਹਾਂ ਨੇ ਇਸਦੀ ਰਿਪੋਰਟ ਕੇਸੀ ਵੇਣੁਗੋਪਾਲ ਨੂੰ ਸੌਂਪ ਦਿੱਤੀ ਹੈ।ਇਸ ਵਿਚਾਲੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਬਣ ਸਕਦੇ ਹਨ। ਬੀਤੇ ਦਿਨੀਂ (14 ਜੁਲਾਈ ਨੂੰ) ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ, ਬੁੱਧਵਾਰ ਨੂੰ ਅਚਾਨਕ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਲੀ ਬੁਲਾਇਆ ਗਿਆ। ਦਿੱਲੀ ਪਹੁੰਚਣ ‘ਤੇ ਬਾਜਵਾ ਦੀ ਮੁਲਾਕਾਤ ਕਾਂਗਰਸ ਦੇ ਸੀਨੀਅਰ ਆਗੂ ਕੇ.ਸੀ. ਵੇਣੂਗੋਪਾਲ ਦੇ ਨਾਲ ਹੋਈ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।

ਇਨ੍ਹਾਂ 2 ਮੁੱਖ ਕਾਰਨਾਂ ਕਰਕੇ ਮਜ਼ਬੂਤ ਹੋਇਆ ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ

ਗੁੱਟਬਾਜ਼ੀ ਤੋਂ ਦੂਰ ਅਤੇ ਨਿਰਪੱਖ ਰਹਿਣਾ

ਇਸ ਪੂਰੀ ਬਗਾਵਤ ਅਤੇ ਕਲੇਸ਼ ਦੌਰਾਨ ਪ੍ਰਤਾਪ ਸਿੰਘ ਬਾਜਵਾ ਪੂਰੀ ਤਰ੍ਹਾਂ ਨਿਊਟ੍ਰਲ (ਨਿਰਪੱਖ) ਹੋ ਕੇ ਚੱਲੇ ਹਨ। ਜਦੋਂ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਪੰਜਾਬ ਦੌਰੇ ‘ਤੇ ਆਏ ਸਨ, ਤਾਂ ਬਾਜਵਾ ਉਨ੍ਹਾਂ ਨੂੰ ਮਿਲੇ ਸਨ ਅਤੇ ਇਸ ਦੇ ਨਾਲ ਹੀ ਉਹ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਨਾਲ ਖੜ੍ਹੇ ਰਹੇ। ਇਸ ਤੋਂ ਇਲਾਵਾ, ਪ੍ਰਭਾਰੀ ਬਘੇਲ ਦੀ ਚਰਨਜੀਤ ਸਿੰਘ ਚੰਨੀ ਦੇ ਬਾਗੀ ਗੁੱਟ ਨਾਲ ਹੋਈ ਬੈਠਕ ਦੇ ਵਿੱਚ ਵੀ ਬਾਜਵਾ ਸ਼ਾਮਲ ਹੋਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਨੂੰ ਕਿਸੇ ਵੀ ਇੱਕ ਧੜੇਬਾਜ਼ੀ ਵਿੱਚ ਫਸਣ ਤੋਂ ਦੂਰ ਰੱਖਿਆ।

ਪੁਰਾਣੀ ਨਾਰਾਜ਼ਗੀ ਦੂਰ ਕਰਨਾ

ਦੂਜੀ ਸਭ ਤੋਂ ਵੱਡੀ ਵਜ੍ਹਾ ਸਾਲ 2017 ਦੀਆਂ ਚੋਣਾਂ ਨਾਲ ਜੁੜੀ ਹੋਈ ਹੈ। ਉਸ ਸਮੇਂ ਕਾਂਗਰਸ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਸੀ। ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਹੀ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਬਾਜਵਾ ਦਾ ਹਮੇਸ਼ਾ ਹੀ ਕਾਂਗਰਸ ਹਾਈਕਮਾਨ ਦੇ ਨਾਲ ਇਹ ਗਿਲਾ-ਸ਼ਿਕਵਾ ਰਿਹਾ ਹੈ ਕਿ ਫ਼ਸਲ ਉਹ ਬੀਜਦੇ ਹਨ ਪਰ ਉਸ ਨੂੰ ਵੱਢ ਕੇ ਕੋਈ ਹੋਰ ਲੈ ਜਾਂਦਾ ਹੈ। ਹੁਣ ਹਾਈਕਮਾਨ ਬਾਜਵਾ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦੀ ਇਸ ਪੁਰਾਣੀ ਨਾਰਾਜ਼ਗੀ ਨੂੰ ਹਮੇਸ਼ਾ ਲਈ ਦੂਰ ਕਰ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅੰਤ ਸਿੰਘ ਕਤਲਕਾਂਡ ਅੱਤਵਾਦੀ ਹਮਲਾ ਨਹੀਂ, ਪਾਰਟੀ ਦੀ ਅੰਦਰੂਨੀ ਲੜਾਈ ਸੀ, ਸਾਬਕਾ ਅਫ਼ਸਰ RVS ਮਣੀ ਦਾ ਵੱਡਾ ਦਾਅਵਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਨੂੰ ਲੈ ਕੇ ਗ੍ਰਹਿ ਮੰਤਰਾਲੇ...

ਚਰਨਜੀਤ ਚੰਨੀ ਨੇ ਪ੍ਰਤਾਪ ਬਾਜਵਾ ਨਾਲ ਕੀਤੀ ਮੁਲਾਕਾਤ, ਕਾਂਗਰਸ ਕਲੇਸ਼ ਦਾ ਨਿਕਲੇਗਾ ਹੱਲ?

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਵਿਚਕਾਰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ...

ਹੜਤਾਲ ’ਤੇ ਬੈਠੇ ਕਿਸਾਨਾਂ ਦਰਮਿਆਨ ਪੁੱਜੇ SDM, ਭਰੋਸੇ ਮਗਰੋਂ ਧਰਨਾ ਕੀਤਾ ਖਤਮ

ਐਸਡੀਐਮ ਨੈਸ਼ਨਲ ਹਾਈਵੇਅ ’ਤੇ ਹੜਤਾਲ ’ਤੇ ਬੈਠੇ ਕਿਸਾਨਾਂ ਵਿਚਕਾਰ ਪੁੱਜੇ ਅਤੇ ਕਰੀਬ ਅੱਧਾ ਘੰਟਾ...

US Air Force Academy ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ ਬਣਿਆ ਚਿਰਾਗ ਵੀਰ ਸਿੰਘ ਸਰਾਓ

ਚਿਰਾਗ ਵੀਰ ਸਿੰਘ ਸਰਾਓ ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਜ਼ ਵਿੱਚ ਸਥਿਤ ਯੂਐਸ ਏਅਰ ਫੋਰਸ ਅਕੈਡਮੀ...

ਅਮਰੀਕਾ ‘ਚ ਪੰਜਾਬੀ ਟਰੱਕ ਡ੍ਰਾਈਵਰ ਨੂੰ 5 ਸਾਲ ਦੀ ਕੈਦ, ਸੜਕ ਹਾਦਸੇ ‘ਚ 3 ਲੋਕਾਂ ਦੀ ਗਈ ਸੀ ਜਾਨ

ਅਮਰੀਕਾ ਵਿਚ ਪੰਜਾਬੀ ਟਰੱਕ ਡ੍ਰਾਈਵਰ ਨੂੰ ਇੱਕ ਸੜਕ ਹਾਦਸੇ ਮਾਮਲੇ ਵਿਚ ਕਰੀਬ 5 ਸਾਲ...

ਧੀਰੇਂਦਰ ਸ਼ਾਸਤਰੀ ਦੇ ਭਰਾ ’ਤੇ ਕਿਸਾਨ ਨੂੰ ਗੋਲੀ ਮਾਰਨ ਦਾ ਦੋਸ਼, ਕਿਸਾਨ ਨੇ ਜ਼ਬਰੀ ਜ਼ਮੀਨ ਵੇਚਣ ਦਾ ਲਾਇਆ ਦੋਸ਼

ਮੱਧ ਪ੍ਰਦੇਸ਼ ’ਚ ਛਤਰਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਫਾਇਰਿੰਗ ’ਚ ਬਾਗੇਸ਼ਵਰ ਧਾਮ ਦੇ...

ਪੰਜਾਬ ਕਾਂਗਰਸ ਨੂੰ ਲੈ ਕੇ ਅੱਜ ਫਿਰ ਦਿੱਲੀ ‘ਚ ਵੱਡੀ ਬੈਠਕ, ਭੂਪੇਸ਼ ਬਘੇਲ ਦੀ ਹਾਈਕਮਾਨ ਨਾਲ ਹੋਵੇਗੀ ਮੁਲਾਕਾਤ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਵਿਚਾਲੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ...

ਅੱਜ ਤੋਂ ਹਾਈਵੇ ‘ਤੇ ਸਫਰ ਕਰਨਾ ਹੋਇਆ ਹੋਰ ਮਹਿੰਗਾ, ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਾ ‘ਤੇ ਵਧੇ ਰੇਟ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ...