ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ ਨੇ ਕਿਹਾ ਕਿ ਸਿੱਧੂ ਦੀ ਉਂਗਲ ਫੜ੍ਹ ਕੇ ਅਫਸਾਨਾ ਖਾਨ ਕਿਥੋਂ ਤੱਕ ਗਈ ਆ। ਅੱਜ ਤੂੰ ਉੱਪਰ ਪਹੁੰਚ ਗਈ ਤਾਂ ਸਿੱਧੂ ਨੂੰ ਭੁੱਲ ਗਈ।
ਘੁੰਮਣ ਨੇ ਕਿਹਾ ਕਿ ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ। ਸਿੱਧੂ ਸੱਚੀ ਬਹੁਤ ਭੋਲਾ ਸੀ, ਉਸਨੂੰ ਤੇਰੀ ਪਰਖ ਨਹੀਂ ਹੋਈ। ਤੂੰ ਪੈਸੇ ਤੇ ਸ਼ੌਹਰਤ ਦੇ ਪਿੱਛੇ ਡੁੱਲ ਰਹੀ ਆ। ਤੂੰ ਸਿੱਧੂ ਦੇ ਪੈਰ ਧੋ-ਧੋ ਕੇ ਪੀ, ਜਿਸਨੇ ਤੈਨੂੰ ਨਾਮ ਦਿੱਤਾ ਸੀ। ਤੂੰ ਬਾਦਲ ਪਿੰਡ ਵਿਚ ਗਲੀਆਂ ਵਿਚ ਤੂੰ ਰੁਲਦੀ ਫਿਰਦੀ ਸੀ, ਸਿੱਧੂ ਕਰਕੇ ਕਿਥੇ ਤੱਕ ਪਹੁੰਚ ਗਈ ਪਰ ਤੂੰ ਕਦੇ ਨਹੀਂ ਸੋਚਿਆ ਤੇ ਉਨ੍ਹਾਂ ਨਾਲ ਕੋਲੈਬ ਕੀਤਾ ਜੋ ਸਿੱਧੂ ਨੂੰ ਉਸ ਦੀ ਪਿੱਠ ਪਿੱਛੇ ਮਾੜਾ ਬੋਲਦੇ ਸੀ। ਸਿੱਧੂ ਕਦੇ ਕਿਸੇ ਅੱਗੇ ਝੁਕਿਆ ਨਹੀਂ, ਆਪਣੀ ਜ਼ਿੰਦਗੀ ਦੇ ਗਿਆ ਪਰ ਕਿਸੇ ਅੱਗੇ ਨਹੀਂ ਝੁਕਿਆ।
ਘੁੰਮਣ ਨੇ ਅਫਸਾਨਾ ਖਾਨ ਨੂੰ ਕਿਹਾ ਕਿ ਤੂੰ ਸਿੱਧੂ ਦੀ ਮੂੰਹ ਬੋਲੀ ਭੈਣ ਬਣੀ ਸੀ ਤੂੰ ਪਰ ਸਿਆਣਿਆਂ ਦੀ ਕਹਾਵਤ ਹੈ ਕਿ ਜੋ ਸਕੀ ਭੈਣ ਵੈਣ ਪਾ ਸਕਦੀ ਹੈ ਉਹ ਮਾਸੀ ਦੀ ਭੈਣ ਨਹੀਂ ਪਾ ਸਕਦੀ ਤੇ ਤੂੰ ਉਹ ਕਹਾਵਤ ਸੱਚ ਕਰ ਦਿੱਤੀ। ਜਦੋਂ ਤੂੰ ਜ਼ੀਰੋ ਵਾਲੇ ਗਰਾਊਂਡ ‘ਤੇ ਸੀ ਤਾਂ ਤੂੰ ਸਿੱਧੂ ਨੂੰ ਰੱਖੜੀਆਂ ਬੰਨ੍ਹਦੀ ਸੀ ਤੇ ਅੱਜ ਤੂੰ ਜਦੋਂ ਉੱਚਾਈਆਂ ਵੱਲ ਨੂੰ ਚਲੀ ਗਈ ਤਾਂ ਸਿੱਧੂ ਨੂੰ ਭੁੱਲ ਗਈ। ਤੂੰ ਕਮੈਂਟ ਕੀਤਾ ਸੀ ਕੀ ਮੈਂ ਆਪਣੇ ਸਿਰ ‘ਤੇ ਮੁਕਾਮ ਹਾਸਲ ਕੀਤਾ ਅਸੀਂ ਉਹ ਵੀ ਸਹਿਣ ਕਰ ਗਏ ਪਰ ਹੁਣ ਸਾਥੋਂ ਚੁੱਪ ਨਹੀਂ ਰਿਹਾ ਜਾਂਦਾ। ਸਿੱਧੂ ਨੂੰ ਬਹੁਤ ਬੰਦਿਆਂ ਨੇ use ਕੀਤਾ। ਅਫਸਾਨਾ ਤੂੰ ਪੈਸਾ ਤਾਂ ਕਮਾ ਲਵੇਗੀ ਪਰ ਇੱਜ਼ਤ ਨਹੀਂ। ਹੁਣ ਤੱਕ ਅਸੀਂ ਚੁੱਪ ਸੀ ਪਰ ਹੁਣ ਨਹੀਂ। ਬਿੱਲਾ ਸਿੱਧੂ ਘੁੰਮਣ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਦਬਾਉਣ ਦੀਆ ਸਾਜ਼ਿਸ਼ਾਂ ਚੱਲ ਰਹੀਆਂ ਹਨ। ਸਿੱਧੂ ਲੋਕਾਂ ਦੇ ਦਿਲਾਂ ‘ਤੇ ਹਮੇਸ਼ਾ ਰਾਜ ਕਰਦਾ ਰਹੇਗਾ। ਸਿੱਧੂ ਜਿੰਦਾਬਾਦ ਸੀ, ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।












