ਭਾਰਤੀ ਅਰਬਪਤੀ ਗੌਤਮ ਅਡਾਨੀ 154.7 ਬਿਲੀਅਨ ਡਾਲਰ (ਲਗਭਗ 12.34 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਗੌਤਮ ਅਡਾਨੀ ਨੇ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਏਸ਼ੀਅਨ ਫੋਰਬਸ ਅਰਬਪਤੀਆਂ ਦੇ ਸੂਚਕਾਂਕ ਦੇ ਸਿਖਰ-2 ਵਿੱਚ ਸ਼ਾਮਲ ਹੋਇਆ ਹੈ।
ਗੌਤਮ ਅਡਾਨੀ ਹੁਣ ਰੈਂਕਿੰਗ ਵਿੱਚ ਐਲੋਨ ਮਸਕ ਤੋਂ ਸਿਰਫ਼ ਪਿੱਛੇ ਰਹਿ ਗਏ ਹਨ। ਟੇਸਲਾ ਦੇ ਸੰਸਥਾਪਕ ਐਲੋਨ ਮਸਕ ₹21.83 ਲੱਖ ਕਰੋੜ ($273.5 ਬਿਲੀਅਨ) ਦੀ ਕੁੱਲ ਜਾਇਦਾਦ ਦੇ ਨਾਲ ਸੂਚੀ ਵਿੱਚ ਸਿਖਰ ‘ਤੇ ਹਨ। ਬਰਨਾਰਡ ਅਰਨੌਲਟ 12.27 ਲੱਖ ਕਰੋੜ ($153.8 ਬਿਲੀਅਨ) ਦੀ ਸੰਪਤੀ ਦੇ ਨਾਲ ਤੀਜੇ ਅਤੇ ਜੇਫ ਬੇਜੋਸ 11.95 ਲੱਖ ਕਰੋੜ ($149.7 ਬਿਲੀਅਨ) ਦੀ ਕੁੱਲ ਜਾਇਦਾਦ ਨਾਲ ਸੂਚੀ ਵਿੱਚ ਚੌਥੇ ਨੰਬਰ ‘ਤੇ ਹਨ।
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਡਾਨੀ ਤੋਂ ਇਲਾਵਾ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਟਾਪ-10 ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਭਾਰਤੀ ਹਨ। ਮੁਕੇਸ਼ ਅੰਬਾਨੀ 7.35 ਲੱਖ ਕਰੋੜ ($92.1 ਬਿਲੀਅਨ) ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਅਡਾਨੀ 17 ਦਿਨ ਪਹਿਲਾਂ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਸਨ। ਅਡਾਨੀ ਨੇ ਇਕੱਲੇ 2022 ਵਿੱਚ ਆਪਣੀ ਕੁੱਲ ਜਾਇਦਾਦ ਵਿੱਚ 78.2 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਇਹ ਕਿਸੇ ਵੀ ਕਾਰੋਬਾਰੀ ਨਾਲੋਂ 5 ਗੁਣਾ ਵੱਧ ਹੈ। ਉਸ ਨੇ ਫਰਵਰੀ ਵਿੱਚ ਸਭ ਤੋਂ ਅਮੀਰ ਏਸ਼ੀਆਈ ਵਜੋਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ।
ਅਡਾਨੀ 4 ਅਪ੍ਰੈਲ ਨੂੰ ਸੈਂਟੀਬਿਲਿਅਨੀਅਰਜ਼ ਕਲੱਬ ‘ਚ ਸ਼ਾਮਲ ਹੋਏ ਸਨ। 100 ਬਿਲੀਅਨ ਡਾਲਰ ਤੋਂ ਵੱਧ ਦੀ ਕੁੱਲ ਜਾਇਦਾਦ ਵਾਲੇ ਵਿਅਕਤੀਆਂ ਨੂੰ ਸੈਂਟੀਬਿਲੀਅਨਰ ਕਿਹਾ ਜਾਂਦਾ ਹੈ। ਇੱਕ ਸਾਲ ਪਹਿਲਾਂ, ਅਪ੍ਰੈਲ 2021 ਵਿੱਚ, ਅਡਾਨੀ ਦੀ ਕੁੱਲ ਜਾਇਦਾਦ $ 57 ਬਿਲੀਅਨ ਸੀ। ਵਿੱਤੀ ਸਾਲ 2021-2022 ਵਿੱਚ ਅਡਾਨੀ ਦੀ ਕੁੱਲ ਜਾਇਦਾਦ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ। ਅਡਾਨੀ ਗਰੁੱਪ ਦੀਆਂ ਸੱਤ ਜਨਤਕ ਸੂਚੀਬੱਧ ਕੰਪਨੀਆਂ ਹਨ।
----------- Advertisement -----------
ਅਡਾਨੀ 17 ਦਿਨਾਂ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ: ਹੁਣ ਸਿਰਫ਼ ਐਲੋਨ ਮਸਕ ਉਨ੍ਹਾਂ ਤੋਂ ਅੱਗੇ
Published on
----------- Advertisement -----------
----------- Advertisement -----------












