October 29, 2026, 4:25 am
----------- Advertisement -----------
HomeNewsBreaking Newsਅਡਾਨੀ-ਹਿਡਨਬਰਗ ਮਾਮਲੇ ’ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਅਡਾਨੀ-ਹਿਡਨਬਰਗ ਮਾਮਲੇ ’ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

Published on

----------- Advertisement -----------

ਗੌਤਮ ਅਡਾਨੀ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਅਜਿਹਾ ਇਸ ਲਈ ਕਿਉਂਕਿ ਅਡਾਨੀ-ਹਿੰਦੇਨਬਰਗ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸੇਬੀ (SEBI) ਦੀ ਜਾਂਚ ਨੂੰ ਸਹੀ ਠਹਿਰਾਇਆ ਹੈ। ਅਦਾਲਤ ਨੇ ਕਿਹਾ ਕਿ ਸੇਬੀ ਨੂੰ ਮਾਮਲੇ ਦੀ ਜਾਂਚ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਦਾਲਤ ਨੇ ਨਵੰਬਰ-2023 ‘ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ‘ਤੇ ਅੱਜ ਫੈਸਲਾ ਸੁਣਾਇਆ ਗਿਆ ਹੈ।
ਸੀਜੇਆਈ ਡੀਵਾਈ ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਅਡਾਨੀ-ਹਿੰਡਨਬਰਗ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੇਬੀ ਜਾਂਚ ‘ਚ ਕੋਈ ਬੇਨਿਯਮੀਆਂ ਨਹੀਂ ਪਾਈ ਗਈ। 24 ਮਾਮਲਿਆਂ ਦੀ ਜਾਂਚ ਲਈ ਕਿਹਾ ਗਿਆ ਸੀ, 2 ਦੀ ਜਾਂਚ ਪੈਂਡਿੰਗ ਹੈ ਜੋ ਸੇਬੀ ਨੂੰ ਤਿੰਨ ਮਹੀਨਿਆਂ ਵਿੱਚ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ 24 ਜਨਵਰੀ 2023 ਨੂੰ ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ‘ਤੇ ਇਕ ਰਿਪੋਰਟ ਪੇਸ਼ ਕੀਤੀ ਸੀ, ਜਿਸ ‘ਚ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਜਦੋਂ ਕਿ ਅਡਾਨੀ ਗਰੁੱਪ ਨੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠ ਦੱਸਿਆ ਸੀ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸਾਰੇ ਸ਼ੇਅਰ ਤੇਜ਼ੀ ਨਾਲ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। ਬਾਅਦ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਅਤੇ ਹੁਣ ਫੈਸਲੇ ਦਾ ਦਿਨ ਵੀ ਆ ਗਿਆ ਹੈ।
ਇਸ ਦੌਰਾਨ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਨੇ ਨਵੇਂ ਸਾਲ ‘ਤੇ ਆਪਣੇ ਕਰਮਚਾਰੀਆਂ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਹਿੰਡਨਬਰਗ ਦੇ ਦੋਸ਼ਾਂ ਤੋਂ ਬਾਅਦ ਅਸੀਂ ਨਾ ਸਿਰਫ ਵਾਪਸੀ ਕੀਤੀ, ਬਲਕਿ ਰਿਕਾਰਡ ਤੋੜ ਨਤੀਜੇ ਵੀ ਦਰਜ ਕੀਤੇ, ਸਾਡਾ ਸਭ ਤੋਂ ਚੁਣੌਤੀਪੂਰਨ ਸਾਲ ਬੇਮਿਸਾਲ ਤਾਕਤ ਨਾਲ ਖਤਮ ਹੋਇਆ ਹੈ।

  • OCCPR ਰਿਪੋਰਟ ਦੇ ਆਧਾਰ ‘ਤੇ ਸੇਬੀ ਦੀ ਜਾਂਚ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ
  • ਸੇਬੀ ਦੀ ਰੈਗੂਲੇਟਰੀ ਪ੍ਰਣਾਲੀ ਦੀ ਨਿਆਂਇਕ ਸਮੀਖਿਆ ਦਾ ਦਾਇਰਾ ਸੀਮਤ ਹੈ
  • ਅਦਾਲਤ ਨੇ ਸੇਬੀ ਨੂੰ ਬਾਕੀ ਦੋ ਜਾਂਚਾਂ ਤਿੰਨ ਮਹੀਨਿਆਂ ਦੇ ਅੰਦਰ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। 22 ਜਾਂਚਾਂ ਸੇਬੀ ਕਰ ਚੁੱਕੀ ਹੈ।
  • ਅਦਾਲਤ ਨੇ ਸੇਬੀ ਤੋਂ ਜਾਂਚ ਐਸਆਈਟੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਮਤਲਬ ਸਿਰਫ ਸੇਬੀ ਹੀ ਜਾਂਚ ਕਰੇਗੀ
  • ਅਦਾਲਤ ਨੇ ਸੇਬੀ ਦੀ ਬਜਾਏ ਐਸਆਈਟੀ ਨੂੰ ਜਾਂਚ ਸੌਂਪਣ ਤੋਂ ਇਨਕਾਰ ਕਰ ਦਿੱਤਾ।
  • ਸੁਪਰੀਮ ਕੋਰਟ ਨੇ ਅਡਾਨੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਤੋਂ ਵੀ ਇਨਕਾਰ ਕਰ ਦਿੱਤਾ ਹੈ
----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...