ਚੰਡੀਗੜ੍ਹ, 11 ਜਨਵਰੀ 2022 – ਪੰਜਾਬ ਸਮੇਤ ਉੱਤਰੀ ਭਾਰਤ ‘ਚ ਠੰਢ ਦਾ ਕਹਿਰ ਜਾਰੀ ਹੈ। ਜਦੋਂ ਤੋਂ ਨਵਾਂ ਸਾਲ ਚੜ੍ਹਿਆ ਹੈ ਉਦੋਂ ਤੋਂ ਹੀ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਪਹਿਲਾਂ ਮੀਂਹ ਪੈਂਦਾ ਰਿਹਾ ਹੈ ਅਤੇ ਹੁਣ ਮੀਂਹ ਤੋਂ ਬਾਅਦ ਧੁੰਦ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਠੰਢ ਦਾ ਕਹਿਰ ਜਾਰੀ ਹੈ। ਜਿਸ ਕਾਰਨ ਠੰਢ ‘ਚ ਕਾਫੀ ਵਾਧਾ ਹੋਇਆ ਹੈ। ਇਸ ਤੋਂ ਬਿਨਾ ਪਹਾੜੀ ਇਲਾਕਿਆਂ ‘ਚ ਵੀ ਭਾਰੀ ਬਰਫਬਾਰੀ ਹੋਈ ਹੈ।
ਇਹ ਸੰਘਣੀ ਧੁੰਦ ਲੋਕਾਂ ਨੂੰ ਆਉਣ ਜਾਣ ਤੋਂ ਬਿਨਾ ਲੋਕਾਂ ਨੂੰ ਰੋਜ਼ ਦੇ ਕੰਮ ਕਾਰ ਕਰਨ ‘ਚ ਵੀ ਦਿੱਕਤਾਂ ਪੈਦਾ ਕਰ ਰਹੀ ਹੈ। ਮੌਸਮ ਵਿਭਾਗ (IMD) ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰੀ ਰਾਜਸਥਾਨ ਵਿੱਚ ਸੰਘਣੀ ਧੁੰਦ ਪਈ ਹੈ। ਧੁੰਦ ਕਾਰਨ ਅੰਮ੍ਰਿਤਸਰ, ਚੰਡੀਗੜ੍ਹ, ਹਿਸਾਰ ‘ਚ ਵਿਜ਼ੀਬਿਲਟੀ 25 ਮੀਟਰ ਤੱਕ ਪਹੁੰਚ ਗਈ, ਜਦਕਿ ਪਟਿਆਲਾ, ਅੰਬਾਲਾ, ਪਾਲਮ, ਦੇਹਰਾਦੂਨ, ਪ੍ਰਯਾਗਰਾਜ, ਗੁਨਾ, ਭਾਗਲਪੁਰ ‘ਚ ਧੁੰਦ ਕਾਰਨ 50 ਮੀਟਰ ਤੱਕ ਹੀ ਵਿਜ਼ੀਬਿਲਟੀ ਨਜ਼ਰ ਆਈ। ਮੌਸਮ ਵਿਭਾਗ ਵੱਲੋਂ ਦਿਨ ਭਰ ਧੁੰਦ ਅਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।