20 ਫਰਵਰੀ ਐਤਵਾਰ ਨੂੰ ਵੋਟਿੰਗ ਦਾ ਦਿਨ ਹੈ। ਇਸ ਦਿਨ ਪੰਜਾਬ ਦੇ ਵੋਟਰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਿੰਗ ਤੋਂ ਇਕ ਦਿਨ ਪਹਿਲਾ ਸੰਯੁਕਤ ਕਿਸਾਨ ਏਕਤਾ ਦੇ ਹਲਕਾ ਅਮਰਗੜ ਤੋ ਉਮੀਦਵਾਰ ਸੀਰਾ ਬੰਨਭੋਰਾ ਨੇ ਵੱਡਾ ਐਲਾਨ ਕੀਤਾ ਹੈ। ਉਮੀਦਵਾਰ ਸੀਰਾ ਬੰਨਭੋਰਾ ਅਮਰਗੜ੍ਹ ਤੋਂ ਖੁਦ ਚੋਣ ਨਹੀਂ ਲੜ੍ਹਣਗੇ। ਉਨ੍ਹਾਂ ਨੇ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ‘ਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਦਸ ਦਈਏ ਕਿ ਹਲਕਾ ਅਮਰਗੜ ਤੋ ਚੰਗਾ ਰਸੂਖ ਰੱਖਣ ਵਾਲੇ ਕਿਸਾਨ ਜਥੇਬੰਦੀਆਂ ਦੇ ਉਮੀਦਵਾਰ ਸੀਰਾ ਬੰਨਭੋਰਾ ਨੇ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ਵਿੱਚ ਸਮਰਥਨ ਦੇਣ ਦਾ ਫੈਸਲਾ ਕਰਦਿਆ ਆਪਣੇ ਸਾਥੀਆਂ ਸਮੇਤ ਵੋਟ ਅਤੇ ਸਪੋਟ ਦਾ ਐਲਾਨ ਕੀਤਾ ਹੈ।