ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਨੂੰ ਲੈ ਕੇ ਸੂਬੇ ਵਿੱਚ 8 ਫਰਵਰੀ ਤੋਂ ਵਰਚੂਅਲ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਜਾਣਕਾਰੀ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ। ਆਪਣੀ ਪੋਸਟ ਦੇ ਵਿੱਚ ਭਾਜਪਾ ਪੰਜਾਬ ਨੇ ਲਿਖਿਆ ਕਿ, ਨਵਾਂ ਪੰਜਾਬ ਬਣਾਉਣ ਵਿੱਚ ਮੋਦੀ ਜੀ ਦੇ ਰਹੇ ਨੇ ਵੱਧ ਕੇ ਸਾਥ, 8 ਫਰਵਰੀ ਤੋਂ ਕਰਨ ਜਾ ਰਹੇ ਨੇ ਪੰਜਾਬ ਵਿੱਚ ਵਰਚੂਅਲ ਰੈਲੀਆਂ ਦੀ ਸ਼ੁਰੂਆਤ।

ਦਸ ਦਈਏ ਕਿ ਭਾਜਪਾ ਦਾ ਮਿਸ਼ਨ ਪੰਜਾਬ ਕੱਲ੍ਹ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਉਹ 8 ਅਤੇ 9 ਫਰਵਰੀ ਨੂੰ ਵਰਚੁਅਲ ਰੈਲੀਆਂ ਕਰਨਗੇ। 11 ਫਰਵਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ 20 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਪੰਜਾਬ ਦੇ ਦੌਰੇ ‘ਤੇ ਹੋਣਗੇ।












