September 26, 2023, 8:24 pm
----------- Advertisement -----------
HomeNewsBreaking Newsਬਸਪਾ ਨੇ ਐਲਾਨੇ ਤਿੰਨ ਹੋਰ ਉਮੀਦਵਾਰ

ਬਸਪਾ ਨੇ ਐਲਾਨੇ ਤਿੰਨ ਹੋਰ ਉਮੀਦਵਾਰ

Published on

----------- Advertisement -----------

ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਦੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆ ਬਸਪਾ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆ ਕਿਹਾ ਕਿ ਬਸਪਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਕਰੇਗੀ। ਉਹਨਾਂ ਵਰਕਰਾਂ ਤੇ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਬਸਪਾ ਵਰਕਰ ਤੇ ਲੀਡਰਸ਼ਿਪ ਆਪਣੇ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਕਰਕੇ ਛੋਟੇ ਵੱਡੇ ਵਾਹਨ ਬੁੱਕ ਕਰਕੇ ਮੋਗਾ ਰੈਲੀ ਨੂੰ ਵਿਸ਼ਾਲਤਾ ਦੇਣਗੇ।

ਇਸ ਮੌਕੇ ਬਸਪਾ ਵੱਲੋਂ ਆਪਣੇ ਹਿੱਸੇ ਦੀ ਵਿਧਾਨ ਸਭਾ ਜਲੰਧਰ ਉੱਤਰੀ ਤੋਂ ਸ਼੍ਰੀ ਕੁਲਦੀਪ ਸਿੰਘ ਲੁਬਾਣਾ, ਦੀਨਾਨਗਰ ਰਿਜ਼ਰਵ ਤੋਂ ਸ਼੍ਰੀ ਕਮਲਜੀਤ ਚਾਵਲਾ ਮਹਾਸ਼ਾ ਭਾਈਚਾਰੇ ਤੋਂ ਅਤੇ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਹਰਮੋਹਨ ਸੰਧੂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ। ਇਸ ਨਾਲ ਹੀ ਬਸਪਾ ਦੇ ਹਿੱਸੇ ਦੀਆਂ ਕੁੱਲ 20 ਸੀਟਾਂ ਵਿਚੋਂ 17 ਸੀਟਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਲੇਖ ਹੈ ਕਿ ਪਹਿਲਾ ਵਿਧਵਤ ਰੂਪ ਵਿੱਚ ਸ਼੍ਰੀ ਕੁਲਦੀਪ ਸਿੰਘ ਲੁਬਾਣਾ, ਸ਼੍ਰੀ ਹਰਮੋਹਨ ਸਿੰਘ ਸੰਧੂ ਤੇ ਸ਼੍ਰੀ ਕਮਲਜੀਤ ਚਾਵਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

ਅਕਾਲੀ ਦਲ ਤੋਂ ਸਖ਼ਤ ਨਰਾਜ ਚਲ ਰਹੇ ਸ਼੍ਰੀ ਹਰਮੋਹਨ ਸਿੰਘ ਸੰਧੂ ਨੇ ਪਹਿਲਾ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਹਨਾਂ ਦੇ ਮਾਤਾ ਸਤਵੰਤ ਕੌਰ ਸੰਧੂ ਜੀ ਅਕਾਲੀ ਸਰਕਾਰ ਵਿੱਚ ਕੈਬਿਨੇਟ ਮੰਤਰੀ ਤੇ ਪੰਜ ਵਾਰ ਵਿਧਾਇਕ ਸਨ ਅਤੇ ਪਿਤਾ ਅਜਾਇਬ ਸਿੰਘ ਸੰਧੂ ਦੋ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੇ ਸਨ। ਸ਼੍ਰੀ ਹਰਮੋਹਨ ਸਿੰਘ ਸੰਧੂ ਇੰਡੀਅਨ ਪੁਲਿਸ ਸੇਵਾ ਵਿਚ ਸਨ ਤੇ ਐੱਸਐੱਸਪੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਚਮਕੌਰ ਸਾਹਿਬ ਬਸਪਾ ਦੇ ਖਾਤੇ ਵਿੱਚ ਆ ਜਾਣ ਕਰਕੇ ਅਕਾਲੀ ਦਲ ਨਾਲ ਚਲਦੀ ਸਖ਼ਤ ਨਰਾਜਗੀ ਦੇ ਚਲਦੇ ਅੱਜ ਬਸਪਾ ਦੇ ਹਾਥੀ ਤੇ ਸਵਾਰ ਹੋ ਗਏ। ਸੰਧੂ ਨੂੰ ਬਸਪਾ ਵਿੱਚ ਸ਼ਾਮਿਲ ਕਰਵਾਉਂਦੇ ਸਮੇ ਬਸਪਾ ਦੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਹਲਕਾ ਪ੍ਰਧਾਨ ਨਰਿੰਦਰ ਸਿੰਘ ਵਡਵਾਲੀ, ਦਰਸ਼ਨ ਸਿੰਘ ਸਮਾਣਾ ਆਦਿ ਹਾਜ਼ਿਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਕਰਵਾਇਆ ਭਰਤੀ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼ਾਹਨਵਾਜ਼ ਹੁਸੈਨ ਨੂੰ ਅੱਜ ਸ਼ਾਮ ਕਰੀਬ...

ਦੇਖੋ ਕਿਵੇਂ ਪੁਲਿਸ ਦੀ ਹੀ ਗੱਡੀ ਲੈ ਕੇ ਭੱਜ ਨਿਕਲਿਆ ਚੋਰ

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲਿਆਂਦਾ ਮੁਲਜ਼ਮ ਪੁਲਿਸ ਦੀ ਗੱਡੀ ਲੈ...

ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ‘ਤੇ ਆਈ.ਟੀ. ਵਿਭਾਗ ਨੇ ਮਾਰਿਆ ਛਾ.ਪਾ, ਆਮਦਨ ਤੋਂ ਵੱਧ ਜਾਇਦਾਦ ਦਾ ਸ਼ੱਕ

ਲੁਧਿਆਣੇ 'ਚ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ 'ਤੇ ਇਨਕਮ ਟੈਕਸ ਦਾ ਛਾਪਾ...

ਮੀਤ ਹੇਅਰ ਨੇ ਸ਼੍ਰੇਆ ਮੈਣੀ ਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ‘ਤੇ ਦਿੱਤੀ ਵਧਾਈ

ਚੰਡੀਗੜ੍ਹ, 26 ਸਤੰਬਰ (ਬਲਜੀਤ ਮਰਵਾਹਾ) : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਨੂੰ ਉਨ੍ਹਾਂ...

ਹਰੇ ਧਨੀਏ ਦਾ ਇਹ ਤਰੀਕਾ ਕਰ ਸਕਦਾ ਸਿਹਤਮੰਦ, ਔਰਤਾਂ ਨੂੰ ਹੋਵੇਗਾ ਬਹੁਤ ਫਾਇਦਾ

ਹਰ ਰੋਜ਼ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਲੋਕ ਕਰ ਰਹੇ ਹਨ। ਗੱਲ ਕਰੀਏ ਔਰਤਾਂ...

ਕੁਲੜ੍ਹ ਪੀਜ਼ਾ ਵਾਲਿਆਂ ਦੀ ਵਾਇਰਲ ਵੀਡੀਓ ਨੂੰ ਲੈ ਕੇ ਸਹਿਜ ਦੀ ਭੈਣ ਦਾ ਬਿਆਨ ਆਇਆ ਸਾਹਮਣੇ

ਜਲੰਧਰ ਦੇ ਕੁਲੜ੍ਹ ਪੀਜ਼ਾ ਜੋੜੇ ਦੀ ਅਸ਼ਲੀਲ ਵੀਡੀਓ ਦੇ ਮਾਮਲੇ ਨੂੰ ਲੈ ਕੇ ਸਹਿਜ...

ਦੋਸ਼ੀ ਪੁਲਿਸ ਅਫਸਰਾਂ ਨੂੰ ਤੁਰੰਤ ਬਰਖਾਸਤ ਕਰ ਕੇ ਗ੍ਰਿਫਤਾਰ ਕੀਤਾ ਜਾਵੇ :-ਐਨ ਕੇ ਵਰਮਾ

ਚੰਡੀਗੜ੍ਹ (ਬਲਜੀਤ ਮਰਵਾਹਾ)26/09/23 - ਪੰਜਾਬ ਦੇ ਹਾਲਤ ਬਦ ਤੋਂ ਬਦਤਰ ਹੋ ਰਹੇ ਹਨ,ਕਾਨੂੰਨ ਵਿਵਸਥਾ...

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌ.ਤ,

 ਮਾਨਸਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਨੇ...

ਗਹਿਣਿਆਂ ਦੇ ਸ਼ੋਅਰੂਮ ਵਿੱਚ 25 ਕਰੋੜ ਰੁਪਏ ਦੀ ਹੋਈ ਚੋ.ਰੀ,  ਦੇਖੋ ਚੋਰੀ ਕਰਨ ਦਾ ਢੰਗ

ਰਾਸ਼ਟਰੀ ਰਾਜਧਾਨੀ ਦੇ ਭੋਗਲ ਖੇਤਰ ਵਿੱਚ ਇੱਕ ਗਹਿਣਿਆਂ ਦੇ ਸ਼ੋਅਰੂਮ ਵਿੱਚ 25 ਕਰੋੜ ਰੁਪਏ...