ਪੰਜਾਬ ਵਿਚ 117 ਸੀਟਾਂ ਲਈ 1304 ਉਮੀਦਵਾਰ ਚੋਣ ਮੈਦਾਨ ‘ਚ ਹਨ। ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੋਟ ਪਾਉਣ ਲਈ ਪੁਹੰਚੇ। ਸਿੰਗਲਾ ਨੇ ਅਪਣੇ ਪਰਿਵਾਰ ਨਾਲ ਸੰਗਰੂਰ ਦੀ ਹਰੀਪੁਰਾ ਕਲੋਨੀ ਵਾਲੇ ਪੋਲਿੰਗ ਬੂਥ ‘ਤੇ ਅਪਣੀ ਵੋਟ ਪਾਈ ਹੈ। ਸੰਗਰੂਰ ਵਿਧਾਨ ਸਭਾ ਹਲਕੇ ਵਿਚ ਮਤਦਾਨ ਦੇ ਪਹਿਲੇ ਇਕ ਘੰਟੇ ਵਿਚ 3.54 ਪ੍ਰਤੀਸ਼ਤ ਵੋਟਰਾਂ ਨੇ ਅਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਅਪਣੀ ਧਰਮ ਪਤਨੀ ਨਾਲ ਸੰਗਰੂਰ ਦੀ ਸੁੰਦਰ ਬਸਤੀ ਦੇ ਪੋਲਿੰਗ ਬੂਥ ‘ਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ।












