ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਸੀ। ਜਿਸ ‘ਚ ਦਿਨੋ-ਦਿਨ ਵੱਧਦੇ ਧੋਖੇਧੜੀ ਦੇ ਮਾਮਲੇ ਬਾਰੇ ਗੱਲ੍ਹਾਂ ਸਾਹਮਣੇ ਰੱਖੀਆਂ ਗਈਆਂ ਸਨ। ਚੇਅਰਪਰਸਨ ਹੋਣ ਦੇ ਨਾਤੇ ਅਤੇ ਪੰਜਾਬੀ ਡਾਇਸਪੋਰਾ ਦੀ ਨੁਮਾਇੰਦਗੀ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਲਈ ਕੁਝ ਤੇਜ਼ ਅਤੇ ਸਖ਼ਤ ਕਦਮ ਚੁੱਕੇ ਜਾਣ। ਚਿੱਠੀ ਵਿਚ ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਅਤੇ ਪੀਐਮ ਟਰੂਡੋ ਨੂੰ ਵਾਜਬ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 28 ਜੁਲਾਈ ਤੋਂ ਪਹਿਲਾਂ ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਵਿਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖੀ ਸੀ। ਜਿਸ ਦਾ ਜਵਾਬ ਕੱਲ੍ਹ ਉਨ੍ਹਾਂ ਨੂੰ ਮਿਲ ਗਿਆ ਹੈ। ਇਸ ਚਿੱਠੀ ਵਿਚ ਟਰੂਡੋ ਨੇ ਮਨੀਸ਼ਾ ਗੁਲਾਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ਸ੍ਰੀਮਤੀ ਜੀ ਚਿੱਠੀ ਦਾ ਜਵਾਬ ਦੇਣ ਵਿਚ ਦੇਰ ਹੋ ਗਈ ਇਸ ਲਈ ਖਿਮਾ ਦਾ ਜਾਚਕ ਹਾਂ। ਹੁਣ ਸਾਡੀ ਕੈਨੇਡਾ ਸੀਮਾ ਏਜੰਸੀ ਇਸ ਦੀ ਘੋਖ ਪੜਤਾਲ ਕਰ ਰਹੀ ਹੈ। ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਭਾਰਤ ਤੋਂ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਧੋਖਾ ਸਵਿਕਾਰ ਨਹੀਂ ਕਰਾਂਗੇ। ਹੁਣ ਇਹੋ ਜਿਹੇ ਲੋਕਾਂ ਨੂੰ ਬੈਨ ਕੀਤਾ ਜਾਵੇਗਾ। ਹੁਣ ਅਸੀਂ ਇਸ ਨੂੰ ਬਹੁਤ ਹੀ ਬਰੀਕੀ ਨਾਲ ਦੇਖਾਂਗੇ। ਸਾਡਾ ਮੰਤਰਾਲਾ ਇਸ ਉੱਤੇ ਹੁਣ ਸਪੀਡ ਨਾਲ ਕੰਮ ਕਰੇਗਾ।
----------- Advertisement -----------
ਕੈਨੇਡਾ ਦੇ ਪੀਐਮ ਟਰੂਡੋ ਨੇ ਮਨੀਸ਼ਾ ਗੁਲਾਟੀ ਦੀ ਚਿੱਠੀ ਦਾ ਦਿੱਤਾ ਜਵਾਬ
Published on
----------- Advertisement -----------
----------- Advertisement -----------












