ਨਵੀਂ ਦਿੱਲੀ, 15 ਦਸੰਬਰ 2021 – 8 ਦਸੰਬਰ ਨੂੰ ਤਾਮਿਲਨਾਡੂ ਦੇ ਕੁਨੂਰ ਵਿਖੇ ਹੋਏ ਫੌਜੀ ਹੈਲੀਕਾਪਟਰ ਹਾਦਸੇ ਵਿੱਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ 15 ਦਸੰਬਰ ਨੂੰ ਦੇਹਾਂਤ ਹੋ ਗਿਆ ਹੈ। ਵਰੁਣ ਸਿੰਘ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਹਸਪਤਾਲ ਵਿਚ ਦਾਖਲ ਸਨ।
ਗਰੁੱਪ ਕੈਪਟਨ ਵਰੁਣ ਸਿੰਘ ਮਿਲਟਰੀ ਹਸਪਤਾਲ, ਵੈਲਿੰਗਟਨ ਵਿੱਚ ਦਾਖ਼ਲ ਸਨ ਅਤੇ ਉਹ ਲਾਈਫ ਸਪੋਰਟ ‘ਤੇ ਸਨ। ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੀ ਜਾਨ ਬਚਾਉਣ ਲਈ ਸਾਰੇ ਯਤਨ ਕੀਤੇ ਗਏ।
ਇਸ ਤੋਂ ਪਹਿਲਾਂ ਸੀ ਡੀ ਐਸ ਬਿਪਿਨ ਰਾਵਤ ਦੀ ਪਤਨੀ ਮਧੁਲਿਕਾ ਸਮੇਤ 14 ਫੌਜੀ ਕਰਮਚਾਰੀ ਫੌਜ ਦੇ ਹੈਲੀਕਾਪਟਰ ਵਿੱਚ ਸਵਾਰ ਸਨ ਜੋ 8 ਦਸੰਬਰ ਬੁੱਧਵਾਰ ਦੁਪਹਿਰ ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਨ੍ਹਾਂ ‘ਚੋਂ 13 ਲੋਕਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ।