September 2, 2026, 2:14 pm
----------- Advertisement -----------
HomeNewsBreaking Newsਚੰਨੀ ਨੇ ਹੜਤਾਲੀ ਨਰਸਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਜਲਦੀ ਹੱਲ ਦਾ...

ਚੰਨੀ ਨੇ ਹੜਤਾਲੀ ਨਰਸਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

Published on

----------- Advertisement -----------
  • ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 21 ਦਸੰਬਰ 2021 – ਸੂਬੇ ਭਰ ਵਿੱਚ ਹੜਤਾਲ ’ਤੇ ਬੈਠੀਆਂ ਨਰਸਾਂ ਦੇ ਸਾਰੇ ਲੰਬਿਤ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਮੁੱਦਿਆਂ ਨੂੰ ਡੂੰਘਾਈ ਨਾਲ ਵਿਚਾਰਦਿਆਂ 10 ਦਿਨਾਂ ਦੇ ਅੰਦਰ-ਅੰਦਰ ਇੰਨ੍ਹਾਂ ਦੇ ਸੰਤੁਸ਼ਟੀਜਨਕ ਸਕਾਰਾਤਮਕ ਹੱਲ ਲਈ ਨਿਰਦੇਸ਼ ਦਿੱਤੇ।

ਪੰਜਾਬ ਐਂਡ ਯੂ.ਟੀ. ਨਰਸਿੰਗ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨੇ ਇੱਥੇ ਮੁੱਖ ਮੰਤਰੀ ਚੰਨੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਵਫ਼ਦ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਦੇ ਜਲਦ ਹੱਲ ਲਈ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਅੰਦੋਲਨ ਦਾ ਰਾਹ ਛੱਡਣ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਦੀ ਸਰਕਾਰ ਦੇ ਦਰਵਾਜ਼ੇ ਆਪਸੀ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀ ਸੂਬਾ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਤੰਦਰੁਸਤੀ ਸੂਬਾ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਹੈ।

ਨਰਸਾਂ ਦੇ ਵਫ਼ਦ ਜਿਸ ਵਿੱਚ ਪਰਮਜੀਤ ਕੌਰ ਸੰਧੂ, ਮਨਜੀਤ ਕੌਰ ਧਾਲੀਵਾਲ, ਸ਼ਮਿੰਦਰ ਕੌਰ ਘੁੰਮਣ, ਸਤਵੰਤ ਕੌਰ, ਜਸਵਿੰਦਰ ਕੌਰ ਅਤੇ ਦਵਿੰਦਰ ਸੰਧੂ (ਸਾਰੇ ਕਨਵੀਨਰ) ਸ਼ਾਮਲ ਸਨ, ਨੇ ਉਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਸੁਣਨ ਲਈ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...

“ਜ਼ਰੂਰਤ ਨਹੀਂ ਹੈ ਤਾਂ ਸੋਨੇ ਦੀ ਖਰੀਦਦਾਰੀ ਨਾ ਕਰੋ…”, PM ਮੋਦੀ ਨੇ ਮੁੜ ਦੇਸ਼ ਵਾਸੀਆਂ ਨੂੰ ਕੀਤੀ ਖਾਸ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਉੱਚ ਆਰਥਿਕ ਵਿਕਾਸ ਦਰ ਦੀ ਪ੍ਰਸ਼ੰਸਾ ਕੀਤੀ।...

ਸੱਜਣ ਕੁਮਾਰ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ’ਤੇ ਹੰਗਾਮਾ; ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਦਿੱਲੀ ਵਿੱਚ ਵਿਵਾਦਿਤ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਅੰਤਿਮ ਸਸਕਾਰ ਵਿੱਚ ਕੁਝ ਭਾਰਤੀ ਜਨਤਾ...

ਅਮਰੀਕਾ ’ਚ ਜਬਰ-ਜ਼ਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ; 20 ਸਾਲ ਦੀ ਕੈਦ

ਅਮਰੀਕਾ ਦੀ Eastern District of New York ਦੀ ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ...