ਅੰਮ੍ਰਿਤਸਰ 7 ਦਸੰਬਰ 2021 – ਅੰਮ੍ਰਿਤਸਰ ਦੇ ਵਾਰਡ ਨੰਬਰ-29 ’ਚ ਸੌਰਭ ਮਦਾਨ ਮਿੱਠੂ ਦੀ ਪ੍ਰਧਾਨਗੀ ਹੇਠ ਤਹਿਸੀਲ ਪੁਰਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੂਰਬੀ ਹਲਕੇ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੁਕਵਾਇਆ ਗਿਆ ਸੀ ਅਤੇ ਜੌੜਾ ਫਾਟਕ ਪੁਲ ਬਣਨ ਦੇ ਨਾਲ ਅੱਠ ਵਾਰਡਾਂ ਨੂੰ ਸਿੱਧੇ ਤੌਰ ਤੇ ਲਾਭ ਪਹੁੰਚੇਗਾ, ਇਹ ਜਿੱਤ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਹੀਂ ਬਲਕਿ ਜਨਤਾ ਦੀ ਜਿੱਤ ਹੈ।
ਇਸ ਦੌਰਾਨ ਚੰਨੀ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਹਲਕੇ ਦਾ ਕੰਮ ਹੋਵੇ ਤਾਂ ਮੁੱਖ ਮੰਤਰੀ ਮੈਂ ਨਹੀਂ, ਨਵਜੋਤ ਸਿੰਘ ਸਿੱਧੂ ਹੈ। ਚੰਨੀ ਨੇ ਕਿਹਾ ਕਿ ਮੇਰਾ ਤੇ ਮੁੱਖ ਮੰਤਰੀ ਵਜੋਂ ਸਿਰਫ਼ ਨਾਮ ਹੈ ਚਲਦੀ ਨਵਜੋਤ ਸਿੰਘ ਸਿੱਧੂ ਦੀ ਹੈ ਜੋ ਨਵਜੋਤ ਸਿੰਘ ਸਿੱਧੂ ਕਹਿਣਗੇ ਉਹੀ ਹੋ ਜਾਵੇਗਾ ਜਿੱਥੇ ਨਵਜੋਤ ਸਿੰਘ ਸਿੱਧੂ ਹਸਤਾਖਰ ਕਰਨ ਲਈ ਕਹਿਣਗੇ ਉੱਥੇ ਕਰ ਦੇਵਾਂਗਾ।