ਉੱਤਰਾਖੰਡ, 2 ਜਨਵਰੀ 2022 – ਉੱਤਰਾਖੰਡ ਦੇ ਸੁਆਲਬਾੜੀ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ‘ਚ ਕੋਵਿਡ ਟੈਸਟ ਦੀ ਰਿਪੋਰਟ ‘ਚ 82 ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਹੜਕੰਪ ਮਚ ਗਿਆ ਹੈ। 30 ਦਸੰਬਰ ਨੂੰ ਸਕੂਲ ਦੇ ਪ੍ਰਿੰਸੀਪਲ ਸਮੇਤ 8 ਬੱਚੇ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ, ਜਿਸ ਤੋਂ ਬਾਅਦ ਸਕੂਲ ਵਿੱਚ 488 ਬੱਚਿਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 82 ਜਾਣਿਆ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਸੰਕਰਮਿਤ ਵਿਦਿਆਰਥੀਆਂ ਨੂੰ ਵੱਖ-ਵੱਖ ਹੋਸਟਲਾਂ ਵਿੱਚ ਅਲੱਗ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੇ 70 ਫੀਸਦੀ ਬੱਚੇ ਬੁਖਾਰ, ਖੰਘ ਅਤੇ ਨੱਕ ਬੰਦ ਹੋਣ ਦੀ ਸ਼ਿਕਾਇਤ ਤੋਂ ਪੀੜਤ ਹਨ।
ਨੈਨੀਤਾਲ ਜ਼ਿਲੇ ਦੇ ਭੋਵਾਲੀ ਤੋਂ ਅਲਮੋੜਾ ਰਾਸ਼ਟਰੀ ਰਾਜਮਾਰਗ ‘ਤੇ ਗੰਗਾਰਕੋਟ ਸੁਆਲਬਾੜੀ ਸਥਿਤ ਨਵੋਦਿਆ ਵਿਦਿਆਲਿਆ ‘ਚ ਸ਼ਨੀਵਾਰ ਨੂੰ ਬੱਚਿਆਂ ਦਾ ਕੋਵਿਡ ਸੈਂਪਲਿੰਗ ਕੀਤਾ ਗਿਆ। ਸਕੂਲ ਦੇ 488 ਬੱਚਿਆਂ ਦੇ ਸੈਂਪਲ ਲਏ ਗਏ। ਕੁਝ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਅਤੇ ਵੀਰਵਾਰ ਨੂੰ 11 ਵਿਦਿਆਰਥੀ ਅਤੇ ਸਕੂਲ ਦੇ ਪ੍ਰਿੰਸੀਪਲ ਵੀ ਸੰਕਰਮਿਤ ਪਾਏ ਗਏ ਸਨ।











