ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ, ਸਿਵਲ ਕੋਰਟ, ਖਰੜ ਨੇ 25 ਜੁਲਾਈ 2022 ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਲਈ ਕਿਹਾ ਹੈ। ਅਕਾਲੀ ਆਗੂ ਵਿਕਰਮਜੀਤ ਸਿੰਘ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ | ਵਿਕਰਮਜੀਤ ਸਿੰਘ ਨੇ ਕਿਹਾ ਕੇ ਸੱਚ ਦੀ ਜਿੱਤ ਹੋਈ ਹੈ। ਮੈਂ 1945 ਤੋਂ ਪਹਿਲਾਂ ਜ਼ਮੀਨ ਦੀ ਵਾਢੀ ਕਰਨ ਵਾਲੇ ਅਸਲ ਮਾਲਕਾਂ ਤੋਂ ਜ਼ਮੀਨ ਖਰੀਦੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿਭਾਗ ਨੇ ਮੀਡੀਆ ਵਿੱਚ ਖ਼ਬਰਾਂ ਬਣਾਉਣ ਦੇ ਸ਼ੌਕ ਵਿੱਚ ਮੇਰੀ ਜ਼ਮੀਨ ਨਾਲ ਛੇੜਛਾੜ ਕਰਨ ਅਤੇ ਮੇਰੇ ਸ਼ਾਂਤੀਪੂਰਨ ਕਬਜ਼ੇ ਨੂੰ ਭੰਗ ਕਰਨ ਲਈ ਸਾਰੇ ਕਾਨੂੰਨ ਤੋੜ ਦਿੱਤੇ। ਮੈਂ ਇਹ ਸੁਨਿਸ਼ਚਿਤ ਕਰਾਂਗਾ ਕਿ ਕੇਸ ਨੂੰ ਇਸ ਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਇਆ ਜਾਵੇ। ਪਹਿਲਾਂ ਵਿਕਰਮਜੀਤ ਸਿੰਘ ਆਮ ਆਦਮੀ ਪਾਰਟੀ ’ਚ ਹੀ ਸ਼ਾਮਲ ਸਨ |













