ਹੈਦਰਾਬਾਦ ‘ਚ ਤੀਜੇ ਭਾਰਤ-ਆਸਟ੍ਰੇਲੀਆ ਟੀ-20 ਮੈਚ ਲਈ ਟਿਕਟਾਂ ਦੀ ਵਿਕਰੀ ਦੌਰਾਨ ਭਗਦੜ ਮੱਚ ਗਈ, ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 25 ਸਤੰਬਰ ਨੂੰ ਹੈਦਰਾਬਾਦ ‘ਚ ਮੈਚ ਹੋਣਾ ਹੈ। ਇਸਦੀ ਟਿਕਟਾਂ ਦੀ ਵਿਕਰੀ ਵੀਰਵਾਰ ਨੂੰ ਸ਼ੁਰੂ ਹੋਣੀ ਸੀ। ਟਿਕਟਾਂ ਖਰੀਦਣ ਲਈ ਕ੍ਰਿਕਟ ਪ੍ਰੇਮੀ ਦੇਰ ਰਾਤ ਤੋਂ ਹੀ ਸਟੇਡੀਅਮ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕੁਝ ਲਾਈਨ ਵਿਚ ਬੈਠੇ ਦਿਖਾਈ ਦਿੱਤੇ ਅਤੇ ਕੁਝ ਗੇਟ ਕੋਲ ਇਕੱਠੇ ਹੋਏ। ਜਿਵੇਂ-ਜਿਵੇਂ ਸਵੇਰ ਹੁੰਦੀ ਗਈ, ਭੀੜ ਵਧਦੀ ਗਈ, ਜਿਸ ਲਈ ਪੁਲਿਸ ਫੋਰਸ ਨੂੰ ਲਾਠੀਚਾਰਜ ਕਰਨਾ ਪਿਆ। ਹੈਦਰਾਬਾਦ ਦੇ ਜਿਮਖਾਨਾ ਮੈਦਾਨ ‘ਤੇ ਟਿਕਟਾਂ ਖਰੀਦਣ ਲਈ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ। ਭੀੜ ਅਤੇ ਝਗੜੇ ਵਿਚਕਾਰ ਭਗਦੜ ਵੀ ਮੱਚ ਗਈ। ਹੰਗਾਮਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਅੱਜ ਸਵੇਰੇ 10 ਵਜੇ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਹੰਗਾਮਾ ਸ਼ੁਰੂ ਹੋ ਗਿਆ। ਭਗਦੜ ਕਾਰਨ ਇੱਥੇ ਕੁਝ ਲੋਕ ਬੇਹੋਸ਼ ਵੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
----------- Advertisement -----------
ਭਾਰਤ-ਆਸਟ੍ਰੇਲੀਆ ਮੈਚ ਦੀ ਟਿਕਟਾਂ ਦੀ ਵਿਕਰੀ ਦੌਰਾਨ ਭਗਦੜ, ਪੁਲਿਸ ਨੇ ਕੀਤਾ ਲਾਠੀਚਾਰਜ
Published on
----------- Advertisement -----------












