ਮੁੱਖ ਚੋਣ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ। ਚੋਣ ਨਤੀਜੇ 4 ਜੂਨ ਨੂੰ ਆਉਣਗੇ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਨਤੀਜੇ 4 ਜੂਨ ਨੂੰ ਆਉਣਗੇ। ਪਹਿਲੇ ਪੜਾਅ ਲਈ ਨੋਟੀਫਿਕੇਸ਼ਨ 20 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਵੋਟਿੰਗ ਤੋਂ ਨਤੀਜਿਆਂ ਤੱਕ 46 ਦਿਨ ਲੱਗਣਗੇ।
ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਓਡੀਸ਼ਾ ਵਿੱਚ 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਬਾਕੀ ਤਿੰਨ ਰਾਜਾਂ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਅਰੁਣਾਚਲ ਅਤੇ ਸਿੱਕਮ ਵਿੱਚ 19 ਅਪ੍ਰੈਲ ਨੂੰ ਅਤੇ ਆਂਧਰਾ ਪ੍ਰਦੇਸ਼ ਵਿੱਚ 13 ਮਈ ਨੂੰ ਵੋਟਾਂ ਪੈਣਗੀਆਂ।

ਲੋਕ ਸਭਾ ਚੋਣਾਂ-
ਪਹਿਲਾ ਪੜਾਅ
ਵੋਟਿੰਗ: 19 ਅਪ੍ਰੈਲ
ਰਾਜ: 21
ਲੋਕ ਸਭਾ ਸੀਟਾਂ: 102
ਦੂਜਾ ਪੜਾਅ
ਵੋਟਿੰਗ: 26 ਅਪ੍ਰੈਲ
ਰਾਜ: 13
ਲੋਕ ਸਭਾ ਸੀਟਾਂ: 89
ਤੀਜਾ ਪੜਾਅ
ਵੋਟਿੰਗ: 7 ਮਈ
ਰਾਜ: 12
ਲੋਕ ਸਭਾ ਸੀਟਾਂ: 94
ਚੌਥਾ ਪੜਾਅ
ਵੋਟਿੰਗ: 13 ਮਈ
ਰਾਜ: 10
ਲੋਕ ਸਭਾ ਸੀਟਾਂ: 96
ਪੰਜਵਾਂ ਪੜਾਅ
ਵੋਟਿੰਗ: 20 ਮਈ
ਰਾਜ: 8
ਲੋਕ ਸਭਾ ਸੀਟਾਂ: 49
ਛੇਵਾਂ ਪੜਾਅ
ਵੋਟਿੰਗ: 25 ਮਈ
ਰਾਜ: 7
ਲੋਕ ਸਭਾ ਸੀਟਾਂ: 57
ਸੱਤਵਾਂ ਪੜਾਅ
ਵੋਟਿੰਗ: 1 ਜੂਨ
ਰਾਜ: 8
ਲੋਕ ਸਭਾ ਸੀਟਾਂ: 57
ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਵੋਟਰਾਂ ਨੂੰ ਜੋੜਨ ਲਈ ਵੀ ਸਖ਼ਤ ਮਿਹਨਤ ਕੀਤੀ ਹੈ। ਦੇਸ਼ ਦੇ 12 ਰਾਜ ਅਜਿਹੇ ਹਨ ਜਿੱਥੇ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਵੋਟਰਾਂ ਨਾਲੋਂ ਵੱਧ ਹੈ। ਇਸ ਵਾਰ 18 ਤੋਂ 19 ਸਾਲ ਦੀ ਉਮਰ ਦੇ 1.8 ਕਰੋੜ ਵੋਟਰਾਂ ਵਿੱਚੋਂ 85 ਲੱਖ ਮਹਿਲਾ ਵੋਟਰ ਹਨ। ਸਾਡੇ ਕੋਲ 17 ਸਾਲ ਤੋਂ ਵੱਧ ਉਮਰ ਦੇ 13.4 ਲੱਖ ਨਵੇਂ ਵੋਟਰਾਂ ਦੀਆਂ ਅਗਾਊਂ ਅਰਜ਼ੀਆਂ ਆਈਆਂ ਹਨ। ਇਹ ਅਜਿਹੇ ਵੋਟਰ ਹੋਣਗੇ ਜੋ 1 ਅਪ੍ਰੈਲ ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਣਗੇ।












