ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਲੰਚ ਬ੍ਰੇਕ ਹੋਈ ਅਤੇ ਰਾਹੁਲ ਸਿੱਧੇ ਸਰ ਗੰਗਾ ਰਾਮ ਹਸਪਤਾਲ ‘ਚ ਦਾਖਲ ਸੋਨੀਆ ਗਾਂਧੀ ਨੂੰ ਮਿਲਣ ਗਏ। ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸੀ। ਕਰੀਬ 40 ਮਿੰਟਾਂ ਬਾਅਦ ਰਾਹੁਲ ਈਡੀ ਦੇ ਦਫ਼ਤਰ ਪਰਤ ਆਏ। ਇਸ ਤੋਂ ਬਾਅਦ ਉਸ ਤੋਂ ਕਰੀਬ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਰਾਹੁਲ ਕਰੀਬ 9.15 ਵਜੇ ਈਡੀ ਦਫ਼ਤਰ ਤੋਂ ਬਾਹਰ ਆਏ।
ਇਸ ਤੋਂ ਪਹਿਲਾਂ ਸਵੇਰੇ ਰਾਹੁਲ ਪੂਰੇ ਹੌਂਸਲੇ ਨਾਲ ਈਡੀ ਦਫ਼ਤਰ ਪਹੁੰਚੇ। ਈਡੀ ਅਧਿਕਾਰੀਆਂ ਨੇ ਉਨ੍ਹਾਂ ਤੋਂ 50 ਤੋਂ ਵੱਧ ਸਵਾਲ ਪੁੱਛੇ। ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਸੀ। ਸਵੇਰ ਤੋਂ ਹੀ ਪਾਰਟੀ ਵਰਕਰਾਂ ਨੇ ਦਿੱਲੀ ‘ਚ ਵੱਖ-ਵੱਖ ਥਾਵਾਂ ‘ਤੇ ਰਾਹੁਲ ਗਾਂਧੀ ਦੇ ਪੋਸਟਰ ਲਗਾਏ ਹੋਏ ਸਨ। ਜਿਸ ‘ਤੇ ਲਿਖਿਆ ਸੀ-ਇਹ ਰਾਹੁਲ ਗਾਂਧੀ ਹਨ, ਨਹੀਂ ਝੁਕਣਗੇ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਾਰਟੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਆਪਣੇ ਸਾਰੇ ਆਗੂਆਂ ਨੂੰ ਸ਼ਾਮ 5.30 ਵਜੇ ਪਾਰਟੀ ਦਫ਼ਤਰ ਬੁਲਾਇਆ।
----------- Advertisement -----------
ਈਡੀ ਨੇ ਰਾਹੁਲ ਗਾਂਧੀ ਤੋਂ ਸਾਢੇ 8 ਘੰਟੇ ਪੁੱਛਗਿੱਛ ਕੀਤੀ
Published on
----------- Advertisement -----------
----------- Advertisement -----------












