ਫੀਫਾ ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਖਿਤਾਬ ਦੀ ਦਾਅਵੇਦਾਰ ਮੰਨੀ ਜਾਂਦੀ ਅਰਜਨਟੀਨਾ ਨੂੰ ਦੁਨੀਆ ਦੀ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ 2-1 ਨਾਲ ਹਰਾਇਆ। ਇਸ ਨਾਲ ਹੁਣ ਅਰਜਨਟੀਨਾ ਗਰੁੱਪ-ਸੀ ‘ਚ ਆਖਰੀ ਸਥਾਨ ‘ਤੇ ਪਹੁੰਚ ਗਿਆ ਹੈ।
ਸਾਊਦੀ ਅਰਬ ਨੇ ਦੂਜੇ ਹਾਫ ਵਿੱਚ ਹਮਲਾਵਰ ਖੇਡ ਦਿਖਾਉਂਦੇ ਹੋਏ ਦੋ ਗੋਲ ਕੀਤੇ। ਅਲ-ਸ਼ਹਰਾਨੀ ਨੇ 48ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਅਰਜਨਟੀਨਾ ਲਈ ਲਿਓਨੇਲ ਮੇਸੀ ਨੇ 10ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਦੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ।
ਇਸ ਹਾਰ ਨਾਲ ਅਰਜਨਟੀਨਾ ਦਾ ਲਗਾਤਾਰ 36 ਮੈਚਾਂ ਵਿੱਚ ਅਜੇਤੂ ਰਹਿਣ ਦਾ ਸਿਲਸਿਲਾ ਟੁੱਟ ਗਿਆ। ਇਸ ਦੌਰਾਨ ਉਸ ਨੇ 25 ਮੈਚ ਜਿੱਤੇ ਅਤੇ 11 ਡਰਾਅ ਖੇਡੇ। ਅਰਜਨਟੀਨਾ ਹੁਣ 27 ਨਵੰਬਰ ਨੂੰ ਮੈਕਸੀਕੋ ਅਤੇ 30 ਨੂੰ ਪੋਲੈਂਡ ਨਾਲ ਭਿੜੇਗੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਾਊਦੀ ਅਰਬ ਦੀ ਇਹ ਤੀਜੀ ਜਿੱਤ ਹੈ।
ਅਰਜਨਟੀਨਾ ਨੇ ਸ਼ੁਰੂਆਤ ‘ਚ ਚੰਗੀ ਖੇਡ ਦਿਖਾਈ ਪਰ ਟੀਮ ਦੇ ਖਿਡਾਰੀ ਕਈ ਵਾਰ ਆਫਸਾਈਡ ਰਹੇ। ਅਰਜਨਟੀਨਾ 7 ਵਾਰ ਆਫਸਾਈਡ ਰਿਹਾ। ਅਰਜਨਟੀਨਾ ਲਈ ਦੂਜਾ ਗੋਲ ਲੌਟਾਰੋ ਮਾਰਟੀਨੇਜ਼ ਨੇ ਕੀਤਾ, ਪਰ ਰੈਫਰੀ ਨੇ ਆਫਸਾਈਡ ਕਾਰਨ ਰੱਦ ਕਰ ਦਿੱਤਾ। ਮੇਸੀ ਦਾ ਆਫਸਾਈਡ ਗੋਲ ਵੀ ਸੀ।
----------- Advertisement -----------
ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਵੱਡਾ ਉਲਟਫੇਰ: ਖਿਤਾਬ ਦੀ ਦਾਅਵੇਦਾਰ ਅਰਜਨਟੀਨਾ ਨੂੰ ਸਾਊਦੀ ਅਰਬ ਨੇ 2-1 ਨਾਲ ਹਰਾਇਆ
Published on
----------- Advertisement -----------

----------- Advertisement -----------